JEE Advanced 2021 ਰਜਿਸਟ੍ਰੇਸ਼ਨ ਸ਼ੁਰੂ : ਇੰਝ ਕਰੋ ਅਪਲਾਈ

0
43

ਆਈ. ਆਈ. ਟੀ. ’ਚ ਦਾਖ਼ਲੇ ਨਾਲ ਸਬੰਧਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.)-ਐਡਵਾਂਸ ਲਈ ਰਜਿਸਟ੍ਰੇਸ਼ਨ ਬੁੱਧਵਾਰ ਯਾਨੀ ਕਿ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਜੇ. ਈ. ਈ.-ਮੇਨ ਦੇ ਨਤੀਜੇ ਦੇ ਐਲਾਨ ’ਚ ਦੇਰੀ ਕਾਰਨ ਰਜਿਸਟ੍ਰੇਸ਼ਨ ਨੂੰ ਦੋ ਵਾਰ ਟਾਲਣਾ ਪਿਆ ਸੀ। ਜੇ. ਈ. ਈ.-ਮੇਨ ਦਾ ਆਯੋਜਨ ਦੇਸ਼ ਵਿਚ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲੇ ਲਈ ਹੁੰਦਾ ਹੈ ਅਤੇ ਇਸ ਨੂੰ ਜੇ. ਈ. ਈ.-ਐਡਵਾਂਸ ਪ੍ਰੀਖਿਆ ਲਈ ਯੋਗਤਾ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਜੇ. ਈ. ਈ.-ਐਡਵਾਂਸ ਦਾ ਇਸ ਸਾਲ ਦਾ ਆਯੋਜਨ ਕਰਨ ਵਾਲੀ ਸੰਸਥਾ ਆਈ. ਆਈ. ਟੀ. ਖੜਗਪੁਰ ਮੁਤਾਬਕ ਜੇ. ਈ. ਈ.-ਐਡਵਾਂਸ ਲਈ ਰਜਿਸਟ੍ਰੇਸ਼ਨ 15 ਸਤੰਬਰ ਦੀ ਸ਼ਾਮ ਤੋਂ ਸ਼ੁਰੂ ਹੋ ਗਈ ਹੈ ਅਤੇ 20 ਸਤੰਬਰ ਸ਼ਾਮ 5 ਵਜੇ ਤੱਕ ਰਜਿਸਟ੍ਰੇਸ਼ਨ ਨੂੰ ਸਵੀਕਾਰ ਕੀਤਾ ਜਾਵੇਗਾ। ਫ਼ੀਸ ਦਾ ਭੁਗਤਾਨ 21 ਸਤੰਬਰ ਤਕ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਜੇ. ਈ. ਈ-ਐਡਵਾਂਸ ਦਾ ਆਯੋਜਨ 3 ਅਕਤੂਬਰ ਨੂੰ ਹੋਣਾ ਹੈ।

ਅਧਿਕਾਰਤ ਵੈੱਬਸਾਈਟ http://jeeadv.ac.in/ ’ਤੇ ਜਾਓ
ਹੋਮ ਪੇਜ਼ ’ਤੇ ਉਪਲੱਬਧ ਰਜਿਸਟ੍ਰੇਸ਼ਨ ਲਿੰਕ ਨੂੰ ਲੱਭੋ ਅਤੇ ਕਲਿੱਕ ਕਰੋ।
ਜਿਵੇਂ ਹੀ ਇਕ ਨਵਾਂ ਪੇਜ਼ ਖੁੱਲ੍ਹਦਾ ਹੈ, ਉਮੀਦਵਾਰਾਂ ਨੂੰ ਲੋੜੀਂਦੇ ਖੇਤਰਾਂ ’ਚ ਆਪਣਾ ਵੇਰਵਾ ਦਰਜ ਕਰਨਾ ਹੋਵੇਗਾ।
ਅਖ਼ੀਰ ਵਿਚ ਜੇ. ਈ.ਈ-ਐਡਵਾਂਸ 2021 ਲਈ ਅਪਲਾਈ ਕਰਨ ਲਈ ਰਜਿਸਟ੍ਰੇਸ਼ਨ ਫ਼ੀਸ ਦਾ ਭੁਗਤਾਨ ਕਰੋ।
ਭੁਗਤਾਨ ਪੋਸਟ ਕਰੋ ਅਤੇ ਸਬਮਿਟ ’ਤੇ ਕਲਿੱਕ ਕਰੋ।

ਦੱਸ ਦੇਈਏ ਕਿ ਮੰਗਲਵਾਰ ਅੱਧੀ ਰਾਤ ਮਗਰੋਂ ਜੇ. ਈ. ਈ.-ਮੇਨ ਪ੍ਰੀਖਿਆ ਦਾ ਨਤੀਜਾ ਐਲਾਨ ਕੀਤਾ ਗਿਆ ਸੀ। ਇਸ ’ਚ ਕੁੱਲ 44 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਉੱਥੇ ਹੀ 18 ਉਮੀਦਵਾਰਾਂ ਨੂੰ ਟਾਪ ਰੈਂਕ ਮਿਲਿਆ ਹੈ। ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਏ.) ਮੇਨ ਸਾਲ ’ਚ 4 ਵਾਰ ਆਯੋਜਿਤ ਕੀਤਾ ਗਿਆ। ਪਹਿਲਾਂ ਪੜਾਅ ਫਰਵਰੀ ’ਚ ਅਤੇ ਦੂਜਾ ਪੜਾਅ ਮਾਰਚ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਦੇ ਅਗਲੇ ਪੜਾਅ ਦੀਆਂ ਪ੍ਰੀਖਿਆਵਾਂ ਅਪ੍ਰੈਲ ਅਤੇ ਮਈ ਵਿਚ ਹੋਣੀਆਂ ਸਨ ਪਰ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੀਜਾ ਪੜਾਅ 20-25 ਜੁਲਾਈ ਤਕ ਆਯੋਜਿਤ ਕੀਤਾ ਗਿਆ ਸੀ, ਜਦਕਿ ਚੌਥਾ ਪੜਾਅ 26 ਅਗਸਤ ਤੋਂ 2 ਸਤੰਬਰ ਤਕ ਆਯੋਜਿਤ ਕੀਤਾ ਗਿਆ ਸੀ।

LEAVE A REPLY

Please enter your comment!
Please enter your name here