ਡਿਊਟੀ ਦੌਰਾਨ ਹੋਈ ਆਈ. ਟੀ. ਬੀ. ਪੀ. ਜਵਾਨ ਦੀ ਮੌਤ

0
149
ITBP jawan dies

ਜਲੰਧਰ, 30 ਅਕਤੂਬਰ 2025 : ਇੰਡੀਅਨ ਤਿੱਬਤ ਬਾਰਡਰ ਪੁਲਸ (Indian Tibet Border Police) (ਆਈ. ਟੀ. ਬੀ. ਪੀ.) ਦੇ ਜਵਾਨ ਦੀ ਡਿਊਟੀ ਕਰਦੇ ਵੇਲੇ ਅਚਾਨਕ ਹੀ ਮੌਤ (Sudden death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਨੌਜਵਾਨ ਡੇਰਾ ਬਾਬਾ ਨਾਨਕ ਥਾਣੇ ਅਧੀਨ ਆਉ਼ਂਦੇ ਪਿੰਡ ਖੋਦੇਬੇਟ ਵਿਖੇ ਤਾਇਨਾਤ ਸੀ ।

ਜਵਾਨ ਦੀ ਜਿਸ ਵੇਲੇ ਮੌਤ ਹੋਈ ਕਰ ਰਿਹਾ ਸੀ ਪੀ. ਟੀ.

ਆਈ. ਟੀ. ਬੀ. ਪੀ. ਦੇ ਜਵਾਨ ਭੁਪਿੰਦਰ ਸਿੰਘ (Jawan Bhupinder Singh) ਜਿਸਦੀ ਅਚਾਨਕ ਹੀ ਮੌਤ ਹੋ ਗਈ ਉਸ ਵੇਲੇ ਪੀ. ਟੀ. ਕਰ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖੋਦੇਬੇਟ ਦੇ ਕਿਸਾਨ ਆਗੂ ਸਤਬੀਰ ਸਿੰਘ ਨੇ ਦਸਿਆ ਕਿ ਭੁਪਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਜੋ ਕਿ ਕੁਝ ਸਾਲ ਪਹਿਲਾਂ ਇੰਡੀਅਨ ਤਿੱਬਤ ਬਾਰਡਰ ਪੁਲਸ ਵਿਚ ਭਰਤੀ ਹੋਇਆ ਸੀ । ਉਨ੍ਹਾਂ ਦਸਿਆ ਕਿ ਅੱਜ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਖੋਦੇ ਬੇਟ (Village Khode Bet) ਵਿਖੇ ਪਹੁੰਚੇਗੀ ਜਿੱਥੇ ਕਿ ਉਸਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ ।

Read More : ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here