ਨਵੀਂ ਦਿੱਲੀ : ਸ਼੍ਰੀਲੰਕਾ ਦੇ ਖਿਲਾਫ ਜੁਲਾਈ ‘ਚ ਹੋਣ ਵਾਲੀ ਲਿਮੀਟਿਡ ਓਵਰ ਸੀਰੀਜ਼ ਦਾ ਸ਼ੈਡਿਊਲ ਕਨਫਰਮ ਹੋ ਗਿਆ ਹੈ। ਭਾਰਤੀ ਟੀਮ ਸ਼੍ਰੀਲੰਕਾ ਦੇ ਇਸ ਦੌਰੇ ‘ਤੇ 3 ਵਨਡੇ ਅਤੇ 3 ਟੀ – 20 ਮੈਚਾਂ ਦੀ ਸੀਰੀਜ਼ ਖੇਡੇਗੀ। ਵਰਲਡ ਟੈਸਟ ਚੈਂਪੀਅਨਸ਼ਿਪ ਫਾਇਨਲ ਅਤੇ ਇੰਗਲੈਂਡ ਦੌਰੇ ‘ਤੇ ਗਏ ਖਿਡਾਰੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਬੀਸੀਸੀਆਈ ਇਸ ਦੌਰੇ ‘ਤੇ ਭਾਰਤ ਦੀ ਬੀ ਟੀਮ ਨੂੰ ਭੇਜੇਗਾ, ਜਿਸ ‘ਚ ਕਈ ਜਵਾਨ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਦੌਰੇ ਦਾ ਆਗਾਜ਼ ਵਨਡੇ ਸੀਰੀਜ਼ ਨਾਲ ਹੋਵੇਗਾ, ਜਿਸਦਾ ਪਹਿਲਾ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਇਸ ਦੌਰੇ ‘ਤੇ ਟੀਮ ਇੰਡੀਆ ਦੇ ਹੈੱਡ ਕੋਚ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਭਾਰਤ ਅਤੇ ਸ਼੍ਰੀਲੰਕਾ ਸੀਰੀਜ਼ ਦੇ ਹੋਸਟ ਬਰਾਡਕਾਸਟਰ ਸੋਨੀ ਸਪੋਰਟਸ ਨੈੱਟਵਰਕ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਇਸ ਦੌਰੇ ਦੇ ਸ਼ੈਡਿਊਲ ਦੀ ਜਾਣਕਾਰੀ ਦਿੱਤੀ। ਭਾਰਤ ਅਤੇ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ , ਜਦੋਂ ਕਿ ਦੂਜਾ 16 ਅਤੇ ਤੀਜਾ 18 ਜੁਲਾਈ ਨੂੰ ਹੋਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਟੀ–20 ਸੀਰੀਜ਼ ਦਾ ਪਹਿਲਾ ਮੈਚ 21 ਜੁਲਾਈ ਨੂੰ ਖੇਡੇਗੀ। ਉਥੇ ਹੀ ਸੀਰੀਜ਼ ਦਾ ਦੂਜਾ ਮੈਚ 23 ਜੁਲਾਈ ਅਤੇ ਤੀਜਾ ਟੀ-20 ਮੁਕਾਬਲਾ 25 ਜੁਲਾਈ ਨੂੰ ਖੇਡਿਆ ਜਾਵੇਗਾ।