HIV ਪੀੜਤ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਪਾਈ ਮਾਤ

0
47

ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਦੁਨੀਆਂ ਭਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।ਇਸ ਮਹਾਂਮਾਰੀ ਕਾਰਨ ਅਨੇਕਾਂ ਹੀ ਲੋਕਾਂ ਦੀ ਮੌਤ ਹੋ ਗਈ ਹੈ।ਪਰ ਇਸਦਾ ਇਹ ਕਹਿਰ ਅਜੇ ਵੀ ਜਾਰੀ ਹੈ।ਦੁਨੀਆਂ ਭਰ ਦੇ ਵਿਗਿਆਨੀ ਇਸ ਮਹਾਂਮਾਰੀ ਤੋਂ ਬਚਣ ਲਈ ਖੋਜ ਕਰ ਰਹੇ ਹਨ।ਅਜਿਹੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ, ਇਹ ਮਾਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ HIV ਪੀੜਤ ਔਰਤ 216 ਦਿਨਾਂ ਤੱਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਰਹੀ । ਇੱਥੇ ਖਤਰਨਾਕ ਗੱਲ ਇਹ ਹੈ ਕਿ ਇਸ ਦੌਰਾਨ ਕੋਰੋਨਾ ਵਾਇਰਸ ਨੇ ਉਸ ਦੇ ਸਰੀਰ ਵਿੱਚ ਕਰੀਬ 32 ਵਾਰ ਆਪਣਾ ਰੂਪ ਬਦਲਿਆ । ਦੱਖਣੀ ਅਫਰੀਕਾ ਦੇ ਡਰਬਨ ਸਥਿਤ ਕਵਾਜੂਲੂ-ਨੇਟਲ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ ।

ਇਸ ਬਾਰੇ ਖੋਜੀਆਂ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਸਰੀਰ ਵਿੱਚ 13 ਮਿਊਟੇਸ਼ਨ (ਜੈਨੇਟਿਕ ਤਬਦੀਲੀ) ਸਪਾਇਕ ਪ੍ਰੋਟੀਨ ਵਿੱਚ ਦੇਖੇ ਗਏ ਹਨ । ਇਹ ਉਹੀ ਪ੍ਰੋਟੀਨ ਹਨ ਜੋ ਕੋਰੋਨਾ ਵਾਇਰਸ ਨੂੰ ਇਮਿਊਨ ਸਿਸਟਮ ਦੇ ਹਮਲੇ ਤੋਂ ਬਚਾਉਂਦੇ ਹਨ ।

ਅਧਿਐਨ ਅਨੁਸਾਰ ਮਹਿਲਾ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਨੇ 32 ਵਾਰ ਆਪਣਾ ਰੂਪ ਬਦਲਿਆ। ਭਾਵੇਂਕਿ ਇਸ ਔਰਤ ਵਿਚ ਮੌਜੂਦ ਮਿਊਟੇਸ਼ਨ ਦਾ ਪ੍ਰਸਾਰ ਹੋਰ ਲੋਕਾਂ ਵਿਚ ਵੀ ਹੋਇਆ ਸੀ ਇਸ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਹੈ ।

 

ਦਰਅਸਲ, ਇਸ ਖੋਜ ਨਾਲ ਜੁੜੇ ਤੁਲੀਓ ਡੀ ਓਲੀਵੇਰਾ ਨੇ ਦੱਸਿਆ ਕਿ ਜੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੇਸ ਹੋਏ ਤਾਂ ਐਚਆਈਵੀ ਸੰਕਰਮਿਤ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ । ਦੱਸ ਦੇਈਏ ਕਿ ਐੱਚਆਈਵੀ ਮਰੀਜ਼ਾਂ ਵਿੱਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ HIV ਪੀੜਤਾਂ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਿਰਆ ਸਮਝਣ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ । ਇਸ ਮੁਕਾਬਲੇ ਵਿੱਚ 300 HIV ਪੀੜਤ ਔਰਤਾਂ ਨੂੰ ਚੁਣਿਆ ਗਿਆ ਸੀ। ਜਿਸ ਵਿੱਚ ਇਹ ਮਹਿਲਾ ਵੀ ਸ਼ਾਮਿਲ ਸੀ।

 

LEAVE A REPLY

Please enter your comment!
Please enter your name here