ਵਿਦੇਸ਼ੀ ਕੋਚ ‘ਤੇ ਲੱਗੇ ਨਾਬਾਲਗ ਸਾਈਕਲਿਸਟ ਨਾਲ ਜਬਰ ਜਨਾਹ ਕਰਨ ਦੇ ਦੋਸ਼

0
27
NIS Patiala

ਪਟਿਆਲਾ, 21 ਸਤੰਬਰ 2026 : ਪਟਿਆਲਾ (Patiala) ਵਿਖੇ ਬਣੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਵਿਖੇ ਵਿਦੇਸ਼ੀ ਕੋਚ ‘ਤੇ ਨਾਬਾਲਗ ਸਾਈਕਲਿਸਟ ਨਾਲ ਜਬਰ ਜਨਾਹ (Rape) ਦੇ ਦੋਸ਼ ਲੱਗੇ ਹਨ ।

ਕਿਸ ਵਿਦੇਸ਼ੀ ਕੋਚ ‘ਤੇ ਲੱਗੇ ਹਨ ਜਬਰ ਜਨਾਹ ਦੇ ਦੋਸ਼

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਬਣੇ ਐਨ. ਆਈ. ਐਸ. (N. I. S.) ਵਿਖੇੇ ਭਾਰਤੀ ਸਾਈਕਲਿੰਗ ਟੀਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਤਮਗੇ ਦੁਆਉਣ ਲਈ ਤਾਇਨਾਤ ਕੀਤੇ ਜਿਸ ਵਿਦੇਸ਼ੀ ਕੋਚ ‘ਤੇ ਇਕ ਨਾਬਾਲਗ ਸਾਈਕਲਿਸਟ (Underage cyclist) ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਹਨ ਵਿਚ ਵਿਦੇਸ਼ੀ ਕੋਚ ਦੀ ਪਛਾਣ 34 ਸਾਲਾ ਮੈਕਸਾਟ ਅਜਾਏਬਾਏਵ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਕਤ ਸਾਹਮਣੇ ਆਏ ਨਾਬਾਲਗ ਸਾਈਕਲਿੰਗ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਸਬੰਧੀ ਸਿ਼ਕਾਇਤ ਦੇ ਆਧਾਰ ‘ਤੇ ਥਾਣਾ ਸਿਵਲ ਲਾਈਨ ਪਟਿਆਲਾ ਪੁਲਸ ਵਲੋਂ ਪੋਕਸੋ ਐਕਟ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਪੁਲਸ ਵਲੋਂ ਵਿਦੇਸ਼ੀ ਕੋਚ ਦਾ ਪਾਸਪੋਰਟ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ । ਦੱਸਣਯੋਗ ਹੈ ਕਿ ਮੁਲਜਮ ਕੋਚ ਸ਼ੁੱਕਰਵਾਰ ਤੋਂ ਹੀ ਲਾਪਤਾ ਹੈ, ਜਿਸਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ ।

ਜਬਰ ਜਨਾਹ ਦੇ ਦੋਸ਼ ਲੱਗਣ ਤੇ ਵਿਦੇਸ਼ੀ ਕੋਚ ਨੂੰ ਕਰ ਦਿੱਤਾ ਗਿਆ ਸਸਪੈਂਡ

ਪਟਿਆਲਾ ਦੇ ਐਨ. ਆਈ. ਐਸ. ਵਿਖੇ ਸਾਹਮਣੇ ਆਏ ਜਬਰ ਜਨਾਹ ਮਾਮਲੇ ਵਿਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ ਵਿਦੇਸ਼ ਕੋਚ ਮੈਕਸਾਟ ਅਜਾਏਬਾਏਵ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਥੇ ਹੀ ਬਸ ਨਹੀਂ ਮਾਮਲੇ ਨੂੰ ਜਾਂਚ ਲਈ ਫੈਡਰੇਸ਼ਨ ਦੀ ਇੰਟਰਨਲ ਕੰਪਲੇਟ ਕਮੇਟੀ ਦੇ ਕੋਲ ਵੀ ਭੇਜਿਆ ਗਿਆ ਹੈ ।

LEAVE A REPLY

Please enter your comment!
Please enter your name here