ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ

0
16
Evacuation centers

ਸੰਗਰੂਰ/ ਮੂਨਕ, 6 ਸਤੰਬਰ 2025 : ਲਗਾਤਾਰ ਬਰਸਾਤ ਕਾਰਨ ਘੱਗਰ ਦਰਿਆ (Ghaggar River) ਨੇੜਲੇ ਖੇਤਰਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖੋ-ਵੱਖ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਪਸ਼ੂਆਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਇਹਨਾਂ ਨਿਰਧਾਰਤ ਈਵੈਕੁਏਸ਼ਨ ਸੈਂਟਰਾਂ (Evacuation centers) ਵਿੱਚ ਲਿਆਂਦਾ ਜਾ ਸਕੇ ਤੇ ਉਹਨਾਂ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਹੋ ਸਕੇ ।

ਈਵੈਕੁਏਸ਼ਨ ਸੈਂਟਰਾਂ ਵਿਖੇ ਪਸ਼ੂਆਂ ਨੂੰ ਚਾਰੇ ਤੇ ਦਵਾਈਆਂ ਸਬੰਧੀ ਨਹੀਂ ਆਵੇਗੀ ਕੋਈ ਦਿੱਕਤ

ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਨੇ ਦੱਸਿਆ ਕਿ ਪਿੰਡ ਹਾਂਡਾ, ਕੁੰਦਨੀ, ਘਮੂਰਘਾਟ, ਗਨੋਟਾ ਅਤੇ ਮਨਿਆਣਾ ਲਈ ਅਨਾਜ ਮੰਡੀ, ਮਨਿਆਣਾ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ । ਮੂਨਕ ਸ਼ਹਿਰ, ਪਿੰਡ ਕਬੀਰਪੁਰ, ਬਜੀਦਪੁਰ, ਕੜੈਲ ਅਤੇ ਸੁਰਜਨਭੈਣੀ ਲਈ ਅਨਾਜ ਮੰਡੀ ਮੂਨਕ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ ।

ਪਸ਼ੂ ਪਾਲਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ

ਪਿੰਡ ਮੰਡਵੀ, ਚਾਦੂੰ, ਅਨਦਾਨਾ ਅਤੇ ਥੇਅਰ ਲਈ ਅਨਾਜ ਮੰਡੀ ਮੰਡਵੀ, ਭੂੰਦੜਭੈਣੀ, ਬੁਸੈਹਰਾ, ਬੰਗਾਂ, ਹਮੀਰਗੜ੍ਹ, ਸਲੇਮਗੜ੍ਹ, ਨਵਾਗਾਓ, ਹੋਤੀਪੁਰ ਲਈ ਅਨਾਜ ਮੰਡੀ, ਬਾਦਲਗੜ੍ਹ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ । ਖਨੌਰੀ, ਬਨਾਰਸੀ ਅਤੇ ਬਓਪੁਰ ਲਈ ਅਨਾਜ ਮੰਡੀ, ਖਨੌਰੀ, ਮਕਰੌੜ ਸਾਹਿਬ ਤੇ ਫੂਲਦ ਲਈ ਅਨਾਜ ਮੰਡੀ, ਮਕਰੌੜ ਸਾਹਿਬ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ ।

ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਈਵੈਕੁਏਸ਼ਨ ਸੈਂਟਰਾਂ ਵਿਖੇ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ (Animal feed and medicines) ਸਮੇਤ ਸੁਚੱਜੀ ਸਾਂਭ-ਸੰਭਾਲ ਲਈ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ।

Read More : ਜ਼ਿਲ੍ਹੇ ਵਿੱਚ ਹੁਣ ਤੱਕ ਬਰਸਾਤਾਂ ਨੇ 2000 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਕੀਤਾ

LEAVE A REPLY

Please enter your comment!
Please enter your name here