ਭਾਰਤੀ ਪੁਲਾੜ ਖੋਜ ਸੰਗਠਨ(ISRO) ਨੇ ਵੀਰਵਾਰ ਸਵੇਰੇ ਧਰਤੀ ਨਿਰੀਖਣ ਉਪਗ੍ਰਹਿ ਈਓਐਸ -3(EOS-3) ਨੂੰ ਸਫਲਤਾਪੂਰਵਕ ਲਾਂਚ ਕੀਤਾ, ਪਰ ਕੁਝ ਸਮੇਂ ਬਾਅਦ ਮਿਸ਼ਨ ਨੂੰ ਝਟਕਾ ਲੱਗ ਗਿਆ। ਰਾਕਟ ਦੇ ਕ੍ਰਾਇਓਜੈਨਿਕ ਪੜਾਅ ਵਿੱਚ ਤਕਨੀਕੀ ਨੁਕਸ ਕਾਰਨ ਮਿਸ਼ਨ ਪੂਰਾ ਨਹੀਂ ਹੋ ਸਕਿਆ। 51.70 ਮੀਟਰ ਲੰਬੇ ਰਾਕੇਟ GSLV0F10/ EOS-3 ਦਾ 26 ਘੰਟਿਆਂ ਦੀ ਉਲਟੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਸਵੇਰੇ 05.43 ਵਜੇ ਸਫਲਤਾਪੂਰਵਕ ਲਾਂਚ ਕੀਤਾ ਗਿਆ। ਲਿਫਟ-ਆਫ ਕਰਨ ਤੋਂ ਪਹਿਲਾਂ, ਲਾਂਚ ਅਥਾਰਿਟੀ ਬੋਰਡ ਨੇ ਯੋਜਨਾ ਅਨੁਸਾਰ ਡੈੱਕ ਨੂੰ ਆਮ ਲਿਫਟ-ਆਫ ਲਈ ਡੇਕ ਨੂੰ ਮੰਨਜ਼ੂਰੀ ਦਿੱਤੀ ਸੀ।

ਮਿਸ਼ਨ ਕੰਟਰੋਲ ਸੈਂਟਰ ਦੇ ਵਿਗਿਆਨੀਆਂ ਨੇ ਕਿਹਾ ਕਿ ਰਾਕਟ ਦੇ ਪਹਿਲੇ ਅਤੇ ਦੂਜੇ ਪੜਾਵਾਂ ਵਿੱਚ ਸਭ ਕੁਝ ਆਮ ਸੀ। ਕੁਝ ਮਿੰਟਾਂ ਬਾਅਦ, ਜਦੋਂ ਸਮੱਸਿਆ ਪੈਦਾ ਹੋਈ, ਵਿਗਿਆਨੀਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ। ਮਿਸ਼ਨ ਕੰਟਰੋਲ ਸੈਂਟਰ ਦੇ ਰੇਂਜ ਆਪਰੇਸ਼ਨਸ ਦੇ ਡਾਇਰੈਕਟਰ ਦੁਆਰਾ ਇਹ ਘੋਸ਼ਣਾ ਕੀਤੀ ਗਈ ਸੀ ਕਿ “ਰਾਕੇਟ ਦੇ ਪ੍ਰਦਰਸ਼ਨ ਵਿੱਚ ਸਮੱਸਿਆ ਦੇ ਕਾਰਨ ਮਿਸ਼ਨ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ”।

ਇਸ ਸੰਬੰਧ ਵਿੱਚ, ਮਿਸ਼ਨ ਕੰਟਰੋਲ ਸੈਂਟਰ ਦੇ ਰੇਂਜ ਆਪਰੇਸ਼ਨਸ ਦੇ ਡਾਇਰੈਕਟਰ ਨੇ ਘੋਸ਼ਣਾ ਕੀਤੀ, ‘ਕ੍ਰਾਇਓਜੈਨਿਕ ਪੜਾਅ ਵਿੱਚ ਇੱਕ ਸਮੱਸਿਆ ਪਾਈ ਗਈ ਸੀ। ਮਿਸ਼ਨ ਪੂਰੀ ਤਰ੍ਹਾਂ ਸਫਲ ਨਹੀਂ ਸੀ। ਬਾਅਦ ਵਿੱਚ, ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ, “ਕ੍ਰਾਇਓਜੈਨਿਕ ਪੜਾਅ ਵਿੱਚ ਤਕਨੀਕੀ ਨੁਕਸ ਦੇ ਕਾਰਨ ਮਿਸ਼ਨ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ।” ਇਸ ਦੇ ਨਾਲ, ਇਸਰੋ ਨੇ ਕਿਹਾ – “ਤਕਨੀਕੀ ਮੁਸ਼ਕਲਾਂ ਦੇ ਕਾਰਨ, ਕ੍ਰਾਇਓਜੈਨਿਕ ਅਪਰ ਸਟੇਜ ਇਗ੍ਰੀਸ਼ਨ ਨਹੀਂ ਹੋਇਆ, ਮਿਸ਼ਨ ਉਦੇਸ਼ ਅਨੁਸਾਰ ਪੂਰਾ ਨਹੀਂ ਹੋ ਸਕਿਆ।

ਦੱਸ ਦਈਏ ਕਿ ਅਰਥ ਆਬਜ਼ਰਵੇਸ਼ਨ ਸੈਟੇਲਾਈਟ (EOS) ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਵਿਸ਼ਾਲ ਖੇਤਰ ਦੀਆਂ ਰੀਅਲ-ਟਾਈਮ ਤਸਵੀਰਾਂ ਲਗਾਤਾਰ ਅੰਤਰਾਲਾਂ ਤੇ ਭੇਜਦਾ ਹੈ। ਇਹ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਕਿਸੇ ਵੀ ਛੋਟੀ ਮਿਆਦ ਦੀਆਂ ਘਟਨਾਵਾਂ ਦੀ ਤੁਰੰਤ ਨਿਗਰਾਨੀ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਉਪਗ੍ਰਹਿ ਦੀ ਵਰਤੋਂ ਖੇਤੀਬਾੜੀ, ਜੰਗਲਾਤ, ਜਲ-ਖੇਤਰਾਂ ਦੇ ਨਾਲ-ਨਾਲ ਆਫ਼ਤ ਚੇਤਾਵਨੀ, ਚੱਕਰਵਾਤ ਨਿਗਰਾਨੀ, ਬੱਦਲ ਫਟਣ ਜਾਂ ਤੂਫ਼ਾਨ ਦੀ ਨਿਗਰਾਨੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here