ਨਵੀਂ ਦਿੱਲੀ : ਭਾਰਤੀ ਟੀਮ ਦੇ ਖਿਡਾਰੀ, ਕੋਚਿੰਗ ਸਟਾਫ ਅਤੇ ਸਹਾਇਕ ਸਟਾਫ ਨੂੰ ਇੰਗਲੈਂਡ ਦੌਰੇ ‘ਤੇ ਪਰਿਵਾਰ ਨੂੰ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤੀ ਟੀਮ ਬੁੱਧਵਾਰ ਦੀ ਦੇਰ ਰਾਤ ਇੰਗਲੈਂਡ ਲਈ ਰਵਾਨਾ ਹੋਵੇਗੀ ਜਿੱਥੇ ਉਸ ਨੂੰ ਨਿਊਜ਼ੀਲੈਂਡ ਦੇ ਖਿਲਾਫ ਸੰਸਾਰ ਟੈਸਟ ਚੈਂਪਿਅਨਸ਼ਿਪ ਦਾ ਫਾਈਨਲ ਮੁਕਾਬਲਾ ਅਤੇ ਅਗਸਤ – ਸਤੰਬਰ ‘ਚ ਇੰਗਲੈਂਡ ਦੇ ਨਾਲ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

ਖ਼ਬਰਾਂ ਅਨੁਸਾਰ, ‘‘ਭਾਰਤੀ ਖਿਡਾਰੀਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਮਿਲ ਗਈ ਹੈ। ਉਹ ਉਨ੍ਹਾਂ ਦੇ ਨਾਲ ਉਸ ਸਮੇਂ ਰਹਿ ਸਕਦੇ ਹਨ, ਜਦੋਂ ਤੱਕ ਰਹਿਣਾ ਚਾਹੁੰਦੇ ਹਨ। ਜੇਕਰ ਉਹ ਪੂਰੇ ਦੌਰੇ ਦੇ ਦੌਰਾਨ ਰਹਿਣਾ ਚਾਹੁੰਦੇ ਤਾਂ ਰਹਿ ਸਕਦੇ ਹਨ।’’ ਮਹਿਲਾ ਟੀਮ ਨਾਲ ਵੀ ਅਜਿਹਾ ਹੈ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਜਾ ਸਕਣਗੀਆਂ। ਇਹ ਅਜਿਹਾ ਸਮਾਂ ਹੈ, ਜਦੋਂ ਖਿਡਾਰੀਆਂ ਦੀ ਮਾਨਸਿਕ ਬਿਹਤਰੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।’ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਲੰਡਨ ਹੁੰਦੇ ਹੋਏ ਸਾਊਥੈਂਪਟਨ ਲਈ ਰਵਾਨਾ ਹੋਣਗੀਆਂ।