ਪਟਿਆਲਾ, 30 ਸਤੰਬਰ 2025 : ਚੋਣਾਂ ਸਬੰਧੀ ਹਰ ਤਰ੍ਹਾਂ ਦੀ ਸਹੀ, ਸਟੀਕ ਤੇ ਸਮੇਂ ਸਿਰ ਜਾਣਕਾਰੀ (All kinds of correct, accurate and timely information regarding elections) ਆਮ ਲੋਕਾਂ ਤੱਕ ਪੁੱਜਦੀ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵੱਲੋਂ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ (District Election Officer-cum-Deputy Commissioner) ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੋਕ ਹੁਣ ਫੇਸਬੁੱਕ, ਇੰਸਟਾਗ੍ਰਾਮ, ਟਵੀਟਰ ਤੇ ਯੂ-ਟਿਊਬ ਤੇ ਉਪਬਲੱਬਧ ਮੁੱਖ ਚੋਣ ਅਫ਼ਸਰ ਪੰਜਾਬ ਦੇ ਅਧਿਕਾਰਤ ਅਕਾਂਊਂਟ ਨਾਲ ਜੁੜ ਸਕਦੇ ਹਨ ਅਤੇ ਸਿਰਫ਼ ਕਿਊ ਆਰ ਕੋਡ ਸਕੈਨ ਕਰਕੇ ਇਹ ਅਕਾਂਊਂਟ ਫੋਲੋ ਕੀਤੇ ਜਾ ਸਕਦੇ ਹਨ ਅਤੇ ਚੋਣਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਨਵੀਨਤਮ ਅੱਪਡੇਟ ਅਤੇ ਮੁੱਖ ਚੋਣ ਅਫ਼ਸਰ ਵੱਲੋ ਜਾਰੀ ਹਦਾਇਤਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ ।
ਉਹਨਾਂ ਕਿਹਾ ਕਿ ਆਮ ਲੋਕਾਂ ਨਾਲ ਸਿੱਧਾ ਰਾਬਤਾ ਬਨਾਉਣ ਅਤੇ ਉਹਨਾਂ ਤੱਕ ਹੋਰ ਲੋੜੀਂਦੀ ਜਾਣਕਾਰੀ ਪੁੱਜਦੀ ਕਰਨ ‘ਚ ਸ਼ੋਸ਼ਲ ਮੀਡੀਆ ਸੱਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਵਜੋਂ ੳਭਰਿਆ ਹੈ ਅਤੇ ਇਸੇ ਕਾਰਨ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਬਨਾਉਣ ਲਈ ਮੁੱਖ ਚੋਣ ਦਫ਼ਤਰ ਵੱਲੋਂ ਸ਼ੋਸ਼ਲ ਮੀਡੀਆ ਹੈਂਡਲ ਨੂੰ ਕਾਰਜਸ਼ੀਲ ਕੀਤਾ ਗਿਆ ਹੈ ।
Read More : ਸ਼ਹਿਰ ‘ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ