Delta Variant ਦੇ ਖ਼ਤਰੇ ਨੂੰ ਦੇਖਦਿਆਂ ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਾਈ ਪਾਬੰਦੀ

0
50

ਹਾਂਗਕਾਂਗ : ਹਾਂਗਕਾਂਗ ਨੇ ਕਿਹਾ ਹੈ ਕਿ ਬ੍ਰਿਟੇਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਉੱਥੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ ‘ਤੇ ਰੋਕ ਲਗਾਈ ਜਾਵੇਗੀ ਅਤੇ ਇਹ ਰੋਕ ਵੀਰਵਾਰ (1 ਜੁਲਾਈ) ਤੋਂ ਸ਼ੁਰੂ ਹੋਵੇਗੀ। ਇਸ ਬਿਆਨ ਵਿਚ ਕਿਹਾ ਗਿਆ ਕਿ ਬ੍ਰਿਟੇਨ ਨੂੰ ਇੱਥੇ ਮਹਾਂਮਾਰੀ ਦੇ ਮੁੜ ਤੋਂ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਅਤੇ ਇੱਥੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਡੇ ਪੱਧਰ ‘ਤੇ ਫੈਲਣ ਦੇ ਮੱਦੇਨਜ਼ਰ ‘ਜ਼ਿਆਦਾ ਜ਼ੋਖਮ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਬ੍ਰਿਟੇਨ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚੋਂ 95 ਫੀਸਦੀ ਤੋਂ ਵੱਧ ਮਾਮਲੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਹਨ।

ਹਾਂਗਕਾਂਗ ਵੱਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਬ੍ਰਿਟੇਨ ਵਿਚ ਦੋ ਘੰਟੇ ਤੋਂ ਵੱਧ ਸਮਾਂ ਰਿਹਾ ਹੈ ਉਸ ਨੂੰ ਹਾਂਗਕਾਂਗ ਦੇ ਜਹਾਜ਼ਾਂ ਵਿਚ ਚੜ੍ਹਨ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਵੀ ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ ਸੀ। ਇਸ ਬਿਆਨ ਅਨੁਸਾਰ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ 1 ਜੁਲਾਈ ਤੋਂ ਪਾਬੰਦੀ ਹੈ ਪਰ ਯਾਤਰੀ ਹਾਂਗਕਾਂਗ ਤੋਂ ਲੰਡਨ ਜਾਣ ਵਾਲੀਆਂ ਕੁਝ ਏਅਰਲਾਈਨ ਦੀਆਂ ਉਡਾਣਾਂ ਵਿਚ ਟਿਕਟ ਬੁਕ ਕਰਾ ਸਕਣਗੇ।

ਇਸ ਸੰਬੰਧ ‘ਚ ਵਾਇਰਸ ਵਿਗਿਆਨੀ ਡਾਕਟਰ ਜੁਲੀਅਨ ਟੈਂਗ ਨੇ ਕਿਹਾ ਕਿ ਵਿਗਿਆਨੀ ਦ੍ਰਿਸ਼ਟੀ ਤੋਂ ਪਾਬੰਦੀ ਲਗਾਈ ਜਾਣੀ ਸਹੀ ਹੈ। ਉਹਨਾਂ ਨੇ ਕਿਹਾ,”ਬ੍ਰਿਟੇਨ ਪਹਿਲਾਂ ਵੀ ਵਾਇਰਸ ‘ਤੇ ਸਫਲਤਾਵਪੂਰਵਕ ਕਾਬੂ ਨਹੀਂ ਪਾ ਸਕਿਆ ਸੀ ਅਤੇ ਹੁਣ ਵਾਇਰਸ ਦੀ ਇਸ ਤਾਜ਼ਾ ਲਹਿਰ ਦੇ ਪਿੱਛੇ ਸੰਭਵ ਤੌਰ ‘ਤੇ ਟੀਕੇ ਨੂੰ ਲੈ ਕੇ ਅਤੀ ਆਤਮਵਿਸ਼ਵਾਸ ਹੈ।” ਟੈਂਗ ਨੇ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਪ੍ਰਕੋਪ ਨੂੰ ਰੋਕਣ ਲਈ ਆਪਣੀ ਘੱਟੋ-ਘੱਟ 80 ਫੀਸਦੀ ਆਬਾਦੀ ਨੂੰ ਟੀਕਾ ਲਗਾਉਣਾ ਹੋਵੇਗਾ।

LEAVE A REPLY

Please enter your comment!
Please enter your name here