30 ਮਈ ਨੂੰ ਪੰਜਾਬ ਆਉਣਗੇ CM ਯੋਗੀ ਆਦਿਤਿਆਨਾਥ , ਮੋਹਾਲੀ ‘ਚ ਕਰਨਗੇ ਚੋਣ ਪ੍ਰਚਾਰ || News of Punjab

0
27
CM Yogi Adityanath will come to Punjab on May 30 and will campaign in Mohali

30 ਮਈ ਨੂੰ ਪੰਜਾਬ ਆਉਣਗੇ CM ਯੋਗੀ ਆਦਿਤਿਆਨਾਥ , ਮੋਹਾਲੀ ‘ਚ ਕਰਨਗੇ ਚੋਣ ਪ੍ਰਚਾਰ

ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਹਨ ਜਿਸਦੇ ਚੱਲਦਿਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਯਾਨੀ 30 ਮਈ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪੰਜਾਬ ਆਉਣਗੇ | ਜਿੱਥੇ ਉਹ ਮੁਹਾਲੀ ਵਿੱਚ ਪਾਰਟੀ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ । ਇਸ ਪ੍ਰੋਗਰਾਮ ਨੂੰ ਲੈ ਕੇ ਪਾਰਟੀ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ |

ਇਹ ਵੀ ਪੜ੍ਹੋ :ਆਨਲਾਈਨ ਟ੍ਰੇਡਿੰਗ ਦੇ ਨਾਂ ‘ਤੇ ਕਿਵੇਂ ਫਸਿਆ ਚੰਡੀਗੜ੍ਹ ਦਾ ਇਹ ਵਿਅਕਤੀ , 14 ਲੱਖ ਤੋਂ ਵੱਧ ਦੀ ਠੱਗੀ ਦਾ ਹੋਇਆ ਸ਼ਿਕਾਰ

ਪੰਜਾਬ ‘ਚ ਭਾਜਪਾ ਸਾਰੀਆਂ ਸੀਟਾਂ ‘ਤੇ ਇਕੱਲਿਆਂ ਹੀ ਲੜ ਰਹੀ ਚੋਣ

ਯੋਗੀ ਦੁਪਹਿਰ 2.30 ਵਜੇ ਮੋਹਾਲੀ ਪਹੁੰਚਣਗੇ। ਇਸ ਦੌਰਾਨ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਰੈਲੀ ਲਈ ਗਏ ਸਨ। ਇਸ ਵਾਰ ਪੰਜਾਬ ਦੀ ਚੋਣ ਮੈਦਾਨ ‘ਚ ਭਾਜਪਾ ਸਾਰੀਆਂ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜ ਰਹੀ ਹੈ। ਅਜਿਹੇ ‘ਚ ਪਾਰਟੀ ਵੱਲੋਂ ਵੱਧ -ਚੜ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਉੱਤਰਾਖੰਡ ਦੇ ਸੀਐਮ ਪੁਸ਼ਕਰ ਧਾਮੀ ਵੱਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਿੰਨ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਮੀਟਿੰਗਾਂ ਇਕੱਲੇ ਮੁਹਾਲੀ ਜ਼ਿਲ੍ਹੇ ਵਿੱਚ ਹੋਈਆਂ।

LEAVE A REPLY

Please enter your comment!
Please enter your name here