ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸੀਐੱਮ ਭਗਵੰਤ ਮਾਨ ਨੇ ਐੱਸਡੀਓ, ਟਿਊਬਵੈੱਲ ਆਪਰੇਟਰ, ਕਮਿਊਨਿਟੀ ਹੈਲ਼ਥ ਅਫਸਰ ਅਤੇ ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਵੰਡੇ
ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਜਾਣਬੁੱਝ ਕੇ ਕਰਮਚਾਰੀਆਂ ਨੂੰ ਘਰ ਤੋਂ ਦੂਰ ਟ੍ਰਾਂਸਫਰ ਕਰਦੀਆਂ ਸਨ। ਇਸਦੇ ਬਾਅਦ ਕਰਮਚਾਰੀ ਉਨ੍ਹਾਂ ਦੇ ਚੱਕਰ ਕੱਟਦਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਅਜਿਹਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਘਰ ਦੇ ਨੇੜੇ ਹੀ ਟਰਾਂਸਫਰ ਹੋਵੇ। ਇਸ ਮੌਕੇ ਮੰਤਰੀ ਡਾ. ਵਿਜੇ ਸਿੰਗਲਾ ਅਤੇ ਬ੍ਰਹਮਸ਼ੰਕਰ ਜਿੰਪਾ ਵੀ ਉਨ੍ਹਾਂ ਨਾਲ ਮੌਜੂਦ ਸਨ। ਸੀਐੱਮ ਭਗਵੰਤ ਮਾਨ ਨੇ ਪੰਜਾਬ ‘ਚ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ।ਇਨ੍ਹਾਂ ‘ਚ ਇਕੱਲੇ 10 ਹਜ਼ਾਰ ਪੰਜਾਬ ਪੁਲਿਸ ਪੁਲਿਸ ‘ਚ ਹੋਣਗੀਆਂ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ‘ਚ 10,300, ਸਿਹਤ ‘ਚ 4837, ਪਾਵਰਕਾਮ ‘ਚ 1690, ਹਾਇਰ ਐਜ਼ੂਕੇਸ਼ਨ ‘ ਚ 997, ਟੈਕਨੀਕਲ ਐਜ਼ੂਕੇਸ਼ਨ ‘ਚ 990, ਗ੍ਰਾਮੀਣ ‘ਚ 158, ਆਬਕਾਰੀ ‘ਚ 176, ਫੂਡ ਸਪਲਾਈ ‘ਚ 197 ਆਦਿ ਅਹੁਦਿਆਂ ‘ਤੇ ਭਰਤੀਆਂ ਕੀਤੀਆਂ ਜਾਣਗੀਆਂ।