ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 25 ਅਪ੍ਰੈਲ ਨੂੰ ਦਿੱਲੀ ਜਾਣਗੇ। ਜਾਣਕਾਰੀ ਦੇ ਮੁਤਾਬਿਕ ਸੀਐਮ ਮਾਨ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਭਗਵੰਤ ਮਾਨ ਦਿੱਲੀ ਦੇ ਇੱਕ ਹਸਪਤਾਲ ਦਾ ਵੀ ਦੌਰਾ ਕਰਨਗੇ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਸਕੂਲਾਂ ਦਾ ਦੌਰਾ ਕਰਨ ਲਈ 18 ਅਪ੍ਰੈਲ ਨੂੰ ਜਾਣਾ ਸੀ ਜੋ ਕਿ ਕਿਸੇ ਕਾਰਨ ਰੱਦ ਹੋ ਗਿਆ ਸੀ।