ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 11 ਜਨਵਰੀ : ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਠੰਢ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਬਦਲਾਅ 13 ਜਨਵਰੀ 2025 ਤੋਂ 18 ਜਨਵਰੀ 2025 ਤੱਕ ਲਾਗੂ ਰਹੇਗਾ। ਜਾਰੀ ਹੁਕਮਾਂ ਮੁਤਾਬਿਕ ਅਧਿਆਪਕਾਂ ਦੀ ਡਿਊਟੀ ਦਾ ਸਮਾਂ ਸਵੇਰੇ 8:45 ਵਜੇ ਤੋਂ ਦੁਪਹਿਰ 2:45 ਵਜੇ ਤੱਕ ਹੋਵੇਗਾ। ਸਿੰਗਲ ਸ਼ਿਫ਼ਟ ਸਕੂਲ ਸਵੇਰੇ 9:30 ਵਜੇ ਤੋਂ 2:30 ਵਜੇ ਤਕ ਲੱਗਣਗੇ। ਦੋਹਰੀ ਸ਼ਿਫ਼ਟ ਵਾਲੇ ਸਕੂਲਾਂ ’ਚ ਪਹਿਲੀ ਤੋਂ ਪੰਜਵੀਂ ਤਕ ਜਮਾਤਾਂ 12:30 ਵਜੇ ਤੋਂ 3:30 ਵਜੇ ਤਕ, ਅਤੇ ਛੇਵੀਂ ਤੋਂ ਜਮਾਤਾਂ 9:30 ਵਜੇ ਤੋਂ 2:30 ਵਜੇ ਤਕ ਲਗਣਗੀਆਂ ।