ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 15 ਜੁਲਾਈ ਤੋਂ 26 ਅਗਸਤ ਤੱਕ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾ ਸਕਦਾ ਹੈ। ਇਸ ਸੰਬੰਧ ਵਿਚ ਅੰਤਮ ਫੈਸਲਾ 1 ਜੂਨ ਨੂੰ ਲਿਆ ਜਾਣਾ ਹੈ। ਬੋਰਡ ਦੀ ਪ੍ਰੀਖਿਆ ਆਫਲਾਈਨ ਤਰੀਕੇ ਨਾਲ ਆਯੋਜਿਤ ਕੀਤੀ ਜਾਵੇਗੀ। ਇਕ ਪਾਸੇ, ਮਾਹਰ ਪ੍ਰੀਖਿਆ ਰੱਦ ਕਰਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਨ। ਦੂਜੇ ਪਾਸੇ ਦੇਸ਼ ਭਰ ਦੇ ਵਿਦਿਆਰਥੀਆਂ ਦਾ ਇੱਕ ਵਰਗ ਸੋਸ਼ਲ ਮੀਡੀਆ ਪਲੇਟਫਾਰਮ ‘ਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ।

ਖਬਰਾਂ ਅਨੁਸਾਰ ਸੀਬੀਐਸਈ ਨੇ 15 ਜੁਲਾਈ ਤੋਂ 26 ਅਗਸਤ ਤੱਕ ਪ੍ਰੀਖਿਆ ਕਰਵਾਉਣ ਅਤੇ ਸਤੰਬਰ ਵਿੱਚ ਨਤੀਜਾ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਬਾਰੇ ਅੰਤਮ ਫੈਸਲਾ 1 ਜੂਨ ਨੂੰ ਹੋਵੇਗਾ।

ਮੰਤਰੀਆਂ ਅਤੇ ਰਾਜ ਸਿੱਖਿਆ ਸਕੱਤਰਾਂ ਦਰਮਿਆਨ ਹੋਈ ਬੈਠਕ ਵਿੱਚ ਬਹੁਤੇ ਰਾਜਾਂ ਨੇ ਬਾਅਦ ਵਾਲੇ ਵਿਕਲਪ ਵੱਲ ਰੁਖ ਦਿਖਾਇਆ। ਪਰ ਕੁੱਝ ਮੰਤਰੀ ਦੋਹਾਂ ਦੇ ਮਿਸ਼ਰਣ ਦੇ ਪੱਖ ਵਿੱਚ ਵੀ ਸਨ।ਮਿਲੀ ਜਾਣਕਾਰੀ ਅਨੁਸਾਰ ਪ੍ਰੀਖਿਆ ਤਿੰਨ ਘੰਟਿਆਂ ਦੀ ਬਜਾਏ 90 ਮਿੰਟ ਦੀ ਹੋਵੇਗੀ ਅਤੇ ਪੇਪਰ ਉਸੇ ਸਕੂਲ ਵਿੱਚ ਕਰਵਾਏ ਜਾਣਗੇ, ਜਿੱਥੇ ਵਿਦਿਆਰਥੀ ਦਾਖਲ ਹਨ।