ਬਟਾਲਾ ਪੁਲਿਸ ਵਲੋਂ ਕਰਵਾਈ ਐਥਲੈਟਿਕਸ ਮੀਟ-2025 ‘ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ

0
9

ਬਟਾਲਾ ਪੁਲਿਸ ਵਲੋਂ ਕਰਵਾਈ ਐਥਲੈਟਿਕਸ ਮੀਟ-2025 ‘ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ

ਬਟਾਲਾ: ਐਸ. ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਬਟਾਲਾ ਪੁਲਿਸ ਵਲੋਂ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ (2025) ਕਰਵਾਈ ਗਈ। ਐਸ.ਐਸ.ਪੀ ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਬੇਰਿੰਗ ਕਾਲਜ ਬਟਾਲਾ ਵਿਖੇ ਐਥਲੈਟਿਕਸ ਮੀਟ-2025 ਕਰਵਾਈ ਗਈ ਹੈ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਤੇ ਲਗਨ ਨਾਲ ਹਿੱਸਾ ਲਿਆ।

ਇਹ ਵੀ ਪੜੋ: ਗੌਤਮ ਅਡਾਨੀ ਦੇ ਬੇਟੇ ਜੀਤ ਅਡਾਨੀ ਦੇ ਵਿਆਹ ਦੀ ਤਾਰੀਕ ਆਈ ਸਾਹਮਣੇ, ਜਾਣੋ ਕਿਸ ਜਗ੍ਹਾ ਹੋਵੇਗਾ ਵਿਆਹ ਸਮਾਗਮ

ਉਨਾਂ ਅੱਗੇ ਦੱਸਿਆ ਕਿ ਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਵੱਖ-ਵੱਖ ਪੱਧਰ ’ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਅਤੇ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਖਾਸਕਰੇਕ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਐਥਲੈਟਿਕਸ ਮੀਟ ਵਿੱਚ ਗੁਰੂ ਨਾਨਕ ਦੇਵ ਅਕੈਡਮੀ, ਭੁੱਲਰ, ਬਟਾਲਾ, ਡੀ.ਏ.ਵੀ ਸੈਨੇਟਰੀ ਸਕੂਲ ਸਮੇਤ ਵੱਖ-ਵੱਖ ਖਿਡਾਰੀਆਂ ਨੇ 100 ਮੀਟਰ ਤੇ 200 ਮੀਟਰ ਦੋੜਾਂ ਵਿੱਚ ਹਿੱਸਾ ਲਿਆ। ਇਸੇ ਤਰਾਂ ਵਾਲੀਬਾਲ ਦਾ ਮੁਕਾਬਲਾ, ਬਟਾਲਾ ਕਲੱਬ ਅਤੇ ਭੁੱਲਰ ਦੀ ਟੀਮ ਵਿੱਚ ਵਿਚਕਾਰ ਹੋਇਆ, ਜਿਸ ਵਿੱਚ ਬਟਾਲਾ ਕਲੱਬ ਦੀ ਟੀਮ ਜੇਤੂ ਰਹੀ। ਰੱਸਾ ਕੱਸੀ ਦੇ ਮੁਕਾਬਲੇ ਵਿੱਚ ਬੀ.ਐਸ.ਐਫ ਦੀ ਟੀਮ, ਦਫਤਰ ਡਿਪਟੀ ਕਮਿਸ਼ਨਰ ਦੀ ਟੀਮ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਹਿੱਸਾ ਲਿਆ। ਜਿਸ ਵਿੱਚ ਪੰਜਾਬ ਪੁਲਿਸ ਦੀ ਟੀਮ ਜੇਤੂ ਰਹੀ। ਐਥਲੈਟਿਕਸ ਮੀਟ-2025 ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here