ਗੌਤਮ ਅਡਾਨੀ ਦੇ ਬੇਟੇ ਜੀਤ ਅਡਾਨੀ ਦੇ ਵਿਆਹ ਦੀ ਤਾਰੀਕ ਆਈ ਸਾਹਮਣੇ, ਜਾਣੋ ਕਿਸ ਜਗ੍ਹਾ ਹੋਵੇਗਾ ਵਿਆਹ ਸਮਾਗਮ
ਮਹਾਕੁੰਭ ਵਿੱਚ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਅਤੇ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਨੇ ਆਪਣੇ ਪਰਿਵਾਰ ਸਮੇਤ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਇੱਥੇ ਉਨ੍ਹਾਂ ਨੇ ਧਾਰਮਿਕ ਪੁਸਤਕਾਂ ਵੀ ਵੰਡੀਆਂ। ਇਸ ਦੇ ਨਾਲ ਹੀ ਅਡਾਨੀ ਨੇ ਇੱਕ ਖੁਸ਼ਖਬਰੀ ਦਾ ਐਲਾਨ ਕੀਤਾ। ਗੌਤਮ ਅਡਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੀਤ ਅਡਾਨੀ 7 ਫਰਵਰੀ 2025 ਨੂੰ ਦੀਵਾ ਸ਼ਾਹ ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਵੇਗਾ।
ਬੇਹੱਦ ਸਾਦੇ ਢੰਗ ਨਾਲ ਹੋਵਗਾ ਵਿਆਹ
ਮੰਗਲਵਾਰ ਨੂੰ ਮਹਾਕੁੰਭ ‘ਚ ਜਦੋਂ ਗੌਤਮ ਅਡਾਨੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਸਮਾਗਮ ਕਿਸ ਤਰਾਂ ਦਾ ਹੋਵੇਗਾ। ਇਸ ‘ਤੇ ਉਨ੍ਹਾਂ ਦਾ ਜਵਾਬ ਸੀ ਕਿ ਵਿਆਹ ਬਹੁਤ ਹੀ ਸਾਧਾਰਨ ਤਰੀਕੇ ਅਤੇ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਹ ਵਿਆਹ ਬਿਲਕੁਲ ਆਮ ਲੋਕਾਂ ਦੇ ਵਿਆਹ ਵਰਗਾ ਹੋਵੇਗਾ।
ਹੀਰਾ ਵਪਾਰੀ ਦੀ ਬੇਟੀ ਦੀਵਾ ਨਾਲ ਹੋਵੇਗਾ ਵਿਆਹ
ਦੱਸ ਦਈਏ ਕਿ ਜੀਤ ਅਡਾਨੀ ਹੀਰਾ ਵਪਾਰੀ ਦੀ ਬੇਟੀ ਦੀਵਾ ਜੈਮਿਨ ਸ਼ਾਹ ਨਾਲ ਹੋਣਗੇ। ਦੋਵੇਂ ਅਹਿਮਦਾਬਾਦ ‘ਚ ਇਕ ਸਾਦੇ ਸਮਾਰੋਹ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ। ਅਹਿਮਦਾਬਾਦ ਵਿੱਚ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਵਿਆਹ ‘ਚ ਕੋਈ ਵੱਡੀ ਸੈਲੀਬ੍ਰਿਟੀ ਸ਼ਾਮਲ ਨਹੀਂ ਹੋਵੇਗੀ। ਵਿਆਹ ਗੁਜਰਾਤ ਦੇ ਰਵਾਇਤੀ ਰੀਤੀ-ਰਿਵਾਜ਼ਾਂ ਨਾਲ ਸਾਡੇ ਢੰਗ ਨਾਲ ਹੋਵੇਗਾ।
AI ‘ਤੇ ਟਰੰਪ ਸਰਕਾਰ ਦਾ ਵੱਡਾ ਐਲਾਨ! 1 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗੀ ਨੌਕਰੀ