ਮੁਕਤਸਰ ‘ਚ ਇੱਕ ASI ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ASI ਕੈਦੀਆਂ ਨੂੰ ਕੋਰਟ ‘ਚ ਪੇਸ਼ੀ ਲਈ ਲੈ ਕੇ ਆਇਆ ਸੀ। ਇਸ ਦੌਰਾਨ ਅਚਾਨਕ ਉਸਦੀ ਸਰਵਿਸ ਰਿਵਾਲਵਰ ”ਚੋਂ ਗੋਲੀ ਚੱਲ ਗਈ, ਜਿਸ ਕਾਰਨ ਦੀ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ASI ਕੁਲਵਿੰਦਰ ਸਿੰਘ ਪੁਲਿਸ ਲਾਇਨ ‘ਚ ਤਾਇਨਾਤ ਸੀ।