ਫਗਵਾੜਾ, 10 ਅਗਸਤ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੇ ਨੇੜਲੇ ਪਿੰਡ ਮੌਲੀ ਵਿਖੇ ਬੀਤੀ ਰਾਤ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੌਲੀ (Village Mauli) ਵਿਖੇ ਜੋ ਬੀਤੀ ਦੇਰ ਰਾਤ ਇਕ 60-62 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ ਹੈ ਦੀ ਪਛਾਣ ਗੁਰਚਰਨ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵਿਅਕਤੀ ਦੀ ਧੌਣ ‘ਤੇ ਗੰਭੀਰ ਸੱਟ ਦੇ ਨਿਸ਼ਾਨ ਦੱਸੇ ਜਾ ਰਹੇ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ।
ਗੁਰਚਰਨ ਸਿੰਘ ਰੋਜ਼ਾਨਾ ਜਾਂਦੇ ਸਨ ਰੋਟੀ ਖਾ ਕੇ ਖੂਹ ‘ਤੇ ਸੌਣ ਲਈ
ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਰੋਜ਼ਾਨਾ ਰੋਟੀ ਖਾਣ ਤੋਂ ਬਾਅਦ ਪਿੰਡ ਵਿੱਚ ਸਥਿਤ ਆਪਣੇ ਖੂਹ ‘ਤੇ ਸੌਣ ਲਈ ਜਾਂਦੇ ਸਨ ਬੀਤੀ ਰਾਤ ਵੀ ਉਹ ਰੋਟੀ ਖਾਣ ਤੋਂ ਬਾਅਦ ਖੂਹ ‘ਤੇ ਸੌਣ ਚਲੇ ਗਏ ਸਨ ਪਰ ਸੋਮਵਾਰ ਸਵੇਰੇ ਜਦੋਂ ਗੁਰਚਰਨ ਸਿੰਘ ਦੀ ਪਤਨੀ ਖੂਹ ‘ਤੇ ਪਹੁੰਚੀ ਤਾਂ ਉੱਥੋਂ ਦਾ ਗੇਟ ਅੰਦਰੋਂ ਬੰਦ ਸੀ । ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੰਦਰ ਜਾ ਕੇ ਦੇਖਿਆ ਗਿਆ, ਉੱਥੇ ਗੁਰਚਰਨ ਸਿੰਘ ਮ੍ਰਿਤਕ ਹਾਲਤ ਵਿੱਚ ਮਿਲੇ । ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।









