ਪਟਿਆਲਾ, 15 ਅਗਸਤ 2025 : ਰੇਲਵੇ ਬੋਰਡ (Railway Board) ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟਾਂ) ਸੀਤਾਰਾਮ ਸਿੰਕੂ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਦਾ ਦੌਰਾ ਕੀਤਾ । ਪੀ. ਐਲ. ਡਬਲਿਊ ਆਉਣ ’ਤੇ ਉਨ੍ਹਾਂ ਦਾ ਪੀ. ਸੀ. ਏ. ਓ. ਰਾਜੇਸ਼ ਮੋਹਨ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ । ਉਨ੍ਹਾਂ ਨੇ ਪੀ. ਸੀ. ਏ. ਓ. ਕਾਨਫਰੰਸ ਹਾਲ ਵਿੱਚ ਪੀ. ਐਲ. ਡਬਲਿਊ. ਦੀਆਂ ਯੋਜਨਾਵਾਂ, ਉਤਪਾਦਨ ਅਤੇ ਨਵੀਨਤਾ ਸੰਬੰਧੀ ਮੀਟਿੰਗ ਦੀ ਅਗਵਾਈ ਕੀਤੀ । ਮੀਟਿੰਗ ਵਿੱਚ ਪੀ. ਸੀ. ਐਮ. ਐਮ, ਪੀ ਸੀ ਈ ਈ , ਸੀ ਪੀ ਐਲ ਈ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ ।
ਸਿੰਕੂ ਨੇ ਵਿਸ਼ਵਾਸ ਦਿਵਾਇਆ ਕਿ ਮੁਦਿਆਂ ਚਿੰਤਾਵਾਂ ਨੂੰ ਧਿਆਨ ਨਾਲ ਦੇਖਿਆ ਜਾਵੇਗਾ
ਬਾਅਦ ਵਿੱਚ ਪੀ. ਸੀ. ਏ. ਓ. (P. C. A. O.) ਅਤੇ ਸੀਨੀਅਰ ਅਧਿਕਾਰੀਆਂ ਦੀ ਸੰਗਤ ਵਿਚ ਉਨ੍ਹਾਂ ਲੋਕੋਮੋਟਿਵ ਅਸੈਂਬਲੀ ਸ਼ਾਪ, ਬੋਗੀ, ਟ੍ਰੈਕਸ਼ਨ ਮੋਟਰ ਸ਼ਾਪ ਅਤੇ ਲੋਕੋਮੋਟਿਵ ਨਿਰਮਾਣ ਸ਼ਾਪ, ਵਰਕਸ਼ਾਪਾਂ ਦਾ ਦੌਰਾ ਕੀਤਾ ਅਤੇ ਕਰਮਚਾਰੀਆਂ ਦੀ ਕੰਮ ਅਤੇ ਸਮਰਪਣ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਸਟਾਫ ਕੌਂਸਲ ਅਤੇ ਐਸ ਐਂਡ ਐਸ. ਟੀ. ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪਣੇ ਮੱਦੇ ਸੰਬੰਧੀ ਯਾਦਪੱਤਰ ਦਿੱਤੇ । ਸਿੰਕੂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਮੁਦਿਆਂ ਚਿੰਤਾਵਾਂ ਨੂੰ ਧਿਆਨ ਨਾਲ ਦੇਖਿਆ ਜਾਵੇਗਾ । ਅਖੀਰ ਵਿੱਚ ਉਨ੍ਹਾਂ ਨੇ ਪੀ. ਐਲ. ਡਬਲਿਊ. (P. L. W.) ਦੀ ਉਤਕ੍ਰਿਸ਼ਟ ਟੀਮ ਵਰਕ, ਤਕਨੀਕੀ ਅਤੇ ਕੰਮ ਦੀ ਗੁਣਵੱਤਾ ਦੀ ਭਾਰੀ ਪ੍ਰਸ਼ੰਸਾ ਕੀਤੀ ।
Read More : ਰਵਨੀਤ ਬਿੱਟੂ ਨੇ ਰੇਲਵੇ ਬੋਰਡ ਦੀ ਕੰਟੀਨ ਦਾ ਅਚਨਚੇਤ ਕੀਤਾ ਨਿਰੀਖਣ