ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਅਨੇਕਾਂ ਲੋਕਾਂ ਨੇ ਆਪਣੀ ਜਾਨ ਗਵਾਈ ਹੈ।ਉੱਥੇ ਹੀ ਅਨੇਕਾਂ ਲੋਕਾਂ ਦੇ ਵਪਾਰ ‘ਤੇ ਵੀ ਅਸਰ ਪਿਆ ਹੈ।ਕੰਨੜ ਸਟਾਰ ਯਸ਼ ਕੋਰੋਨਾ ਨਾਲ ਲੜ ਰਹੇ ਕੰਨੜ ਫਿਲਮ ਇੰਡਸਟਰੀ ਦੇ ਕਲਾਕਾਰਾਂ ਦੀ ਮਦਦ ਲਈ ਅੱਗੇ ਆਇਆ ਹੈ। ਉਹ ਉਦਯੋਗ ਨਾਲ ਜੁੜੇ ਮੈਂਬਰਾਂ ਨੂੰ ਨਕਦ ਰਾਸ਼ੀ ਪ੍ਰਦਾਨ ਕਰਨਗੇ। ਇਸ ਲਈ ਯਸ਼ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਵਿੱਚੋਂ 1.5 ਕਰੋੜ ਰੁਪਏ ਦੀ ਰਕਮ ਕੰਨੜ ਫਿਲਮ ਇੰਡਸਟਰੀ ਦੇ ਮੈਂਬਰਾਂ ਨੂੰ ਦੇਣਗੇ। ਇਹ ਰਕਮ ਤਿੰਨ ਹਜ਼ਾਰ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੰਜ ਹਜ਼ਾਰ ਰੁਪਏ ਦੇ ਹਿਸਾਬ ਨਾਲ ਵੰਡੀ ਜਾਏਗੀ।

ਯਸ਼ ਨੇ ਇੱਕ ਬਿਆਨ ਸਾਂਝਾ ਕੀਤਾ ਹੈ ਜਿਸ ਮੁਤਾਬਕ, ‘ਕੋਵਿਡ -19 ਇੱਕ ਅਦਿੱਖ ਦੁਸ਼ਮਣ ਵਜੋਂ ਉੱਭਰਿਆ ਹੈ। ਇਸ ਨੇ ਸਾਡੇ ਦੇਸ਼ ਭਰ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਨੂੰ ਤਬਾਹ ਕਰ ਦਿੱਤਾ ਹੈ। ਸਾਡੀ ਆਪਣੀ ਕੰਨੜ ਫਿਲਮ ਭਾਈਚਾਰਾ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਸੀਂ ਜਿਸ ਮੁਸ਼ਕਲ ਸਮੇਂ ਵਿਚ ਜੀ ਰਹੇ ਹਾਂ।ਉਸ ਵਿੱਚ ਹਰ 3000 ਮੈਂਬਰਾਂ ਦੀ ਮਦਦ ਜ਼ਰੂਰੀ ਹੈ। ਇਹ ਮੈਂਬਰ ਸਾਡੀ ਫਿਲਮ ਭਾਈਚਾਰਾ ਦੇ ਸਾਰੇ 21 ਵਿਭਾਗਾਂ ‘ਚ ਸ਼ਾਮਲ ਹਨ। ਮੈਂ ਆਪਣੀ ਕਮਾਈ ਚੋਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ 5000 ਰੁਪਏ ਦਾਨ ਕਰਾਂਗਾ।

ਇਸ ਦੇ ਨਾਲ ਹੀ ਜੇਕਰ ਯਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਫੈਨਸ ਯਸ਼ ਦੀ ਸਭ ਤੋਂ ਜ਼ਿਆਦਾ ਉਡੀਕ ਵਾਲੀ ਫਿਲਮ ਕੇਜੀਐਫ 2 ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿੱਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਮੁੱਖ ਭੂਮਿਕਾਵਾਂ ਵਿੱਚ ਹਨ।