ਏ. ਐਸ. ਆਈ. ‘ਤੇ ਗੋਲੀ ਚਲਾਉਣ ਵਾਲਾ ਮੁਲਜਮ ਹੋਇਆ ਫਰਾਰ

0
15
ASI

ਅੰਮ੍ਰਿਤਸਰ, 24 ਸਤੰਬਰ 2026 : ਜਿਲਾ ਅੰਮ੍ਰਿਤਸਰ (Amritsar) ਵਿਖੇ ਪੰਜਾਬ ਪੁਲਸ ਦੇ ਏ. ਐਸ. ਆਈ. ‘ਤੇ ਗੋਲੀ ਚਲਾਉਣ ਵਾਲਾ ਪਕੜਿਆ ਗਿਆ ਮੁਲਜਮ ਪੁਲਸ ਦੀ ਗ੍ਰਿਫ਼ਤ ਵਿਚੋਂ ਫਰਾਰ (Escape) ਹੋ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਸ ਵਲੋਂ ਜਿਸ ਵਿਅਕਤੀ ਨੂੰ ਪੰਜਾਬ ਪੁਲਸ ਦੇ ਏ. ਐਸ. ਆਈ. ਜਸਵੰਤ ਸਿੰਘ (ASI Jaswant Singh) ‘ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਵਾਲਾ ਵਿਅਕਤੀ ਪੁਲਸ ਦੀ ਗ੍ਰਿਫ਼ਤ ਵਿਚੋਂ ਫਰਾਰ ਹੋ ਗਿਆ ਹੈ ਦੀ ਪਛਾਣ ਝੰਜੋਟੀ ਪਿੰਡ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਉਸ ਵੇਲੇ ਫਰਾਰ ਹੋ ਗਿਆ ਜਦੋਂ ਬੁੱਧਵਾਰ ਰਾਤ ਨੂੰ ਪੁਲਸ ਉਸਨੂੰ ਹਥਿਆਰ ਬਰਾਮਦ ਕਰਨ ਲਈ ਮਜੀਠਾ ਇਲਾਕੇ ਵਿੱਚ ਲੈ ਗਈ ਸੀ ।

ਕੀ ਕਾਰਵਾਈ ਕੀਤੀ ਐਸ. ਐਸ. ਪੀ. ਅੰਮ੍ਰਿਤਸਰ ਨੇ

ਉਪਰੋਕਤ ਵਾਪਰੇ ਘਟਨਾਕ੍ਰਮ ‘ਤੇ ਐਸ. ਐਸ. ਪੀ. ਕੰਵਲਪ੍ਰੀਤ ਸਿੰਘ ਚਾਹਲ (SSP Kanwalpreet Singh Chahal) ਨੇ ਲਾਪ੍ਰਵਾਹੀ ਦੇ ਦੋਸ਼ ਹੇਠ ਰਾਜਾਸਾਂਸੀ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਮੁਅੱਤਲ (Suspended) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਏ. ਐਸ. ਆਈ. ‘ਤੇ ਗੋਲੀ ਚਲਾਉਣ ਵਾਲਾ ਘਟਨਾਕ੍ਰਮ ਜੋ ਕਿ 11 ਸਤੰਬਰ ਨੂੰ ਵਾਪਰਿਆ ਸੀ ਦੌਰਾਨ ਜਦੋਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਸਿਰ ‘ਤੇ ਗੋਲੀ ਚਲਾ ਦਿੱਤੀ । ਗੋਲੀ ਉਨ੍ਹਾਂ ਦੀ ਪੱਗ ਨੂੰ ਚੀਰਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ, ਜਿਸ ਨਾਲ ਮਾਮੂਲੀ ਸੱਟਾਂ ਲੱਗੀਆਂ ।

LEAVE A REPLY

Please enter your comment!
Please enter your name here