3 ਮਹੀਨੇ ਦੀ ਗਰਭਵਤੀ ਵਿਆਹੁਤਾ ਦੀ ਸ਼ੱਕੀ ਹਾਲਤਾਂ ‘ਚ ਹੋਈ ਮੌਤ || Ludhiana News

0
62
3 months pregnant married woman died under suspicious circumstances

3 ਮਹੀਨੇ ਦੀ ਗਰਭਵਤੀ ਵਿਆਹੁਤਾ ਦੀ ਸ਼ੱਕੀ ਹਾਲਤਾਂ ‘ਚ ਹੋਈ ਮੌਤ

ਲੁਧਿਆਣਾ ਤੋਂ 3 ਮਹੀਨੇ ਦੀ ਗਰਭਵਤੀ ਵਿਆਹੁਤਾ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਕੈਂਸਰ ਹਸਪਤਾਲ ‘ਚ ਦਾਖਲ ਔਰਤ ਦੀ ਮੌਤ ਹੋ ਗਈ ਹੈ । ਔਰਤ ਦੇ ਪੇਕੇ ਪਰਿਵਾਰ ਨੇ ਆਪਣੇ ਸਹੁਰਿਆਂ ‘ਤੇ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਔਰਤ ਦਾ ਨਾਂ ਅਨੁਸ਼ਰੀਆ (22) ਹੈ।

ਜਾਣਕਾਰੀ ਮੁਤਾਬਕ ਅਨੁਸ਼ਰੀਆ ਦੇ ਪਿਤਾ ਅਕਸ਼ੈ ਬੇਹੜਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 3 ਸਾਲ ਪਹਿਲਾਂ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਸ ਦੀ ਧੀ ਆਪਣੇ ਪੇਕੇ ਘਰ ਆਉਂਦੀ ਤਾਂ ਉਸ ਦਾ ਪਤੀ ਪ੍ਰਦੀਪ ਅਤੇ ਬਾਕੀ ਸਹੁਰੇ ਕੋਈ ਨਾ ਕੋਈ ਮੰਗ ਕਰ ਲੈਂਦੇ ਸਨ। ਕਈ ਵਾਰ ਉਹ ਮੇਰੇ ਧੀ ਨੂੰ ਤਾਅਨੇ ਮਾਰਦਾ ਸੀ ਕਿ ਉਸ ਦੇ ਵਿਆਹ ਵਿਚ ਉਨ੍ਹਾਂ ਨੂੰ ਸੋਨੇ ਦੀ ਚੇਨੀ ਪਤਲੀ ਪਾਈ ਹੈ। ਕਈ ਵਾਰ ਉਸ ‘ਤੇ ਨਕਦੀ ਲਿਆਉਣ ਲਈ ਦਬਾਅ ਪਾਇਆ ਜਾਂਦਾ ਸੀ।

ਪਰਿਵਾਰ ਕਰਦਾ ਸੀ ਪਰੇਸ਼ਾਨ

ਅਕਸ਼ੈ ਬੇਹਰਾ ਨੇ ਦੱਸਿਆ ਕਿ ਉਹ ਜੰਮੂ ਦਾ ਰਹਿਣ ਵਾਲਾ ਹੈ। ਉਸ ਦੀ ਧੀ ਦੇ ਗਰਭ ਵਿੱਚ ਤਿੰਨ ਮਹੀਨੇ ਦਾ ਬੱਚਾ ਸੀ। ਪਰਿਵਾਰ ਅਕਸਰ ਉਸਨੂੰ ਪਰੇਸ਼ਾਨ ਕਰਦਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬੇਟੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਕੈਂਸਰ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਦੀ ਫਾਹਾ ਲੱਗਣ ਕਾਰਨ ਮੌਤ ਹੋ ਗਈ ਹੈ।

ਬੇਟੀ ਕਮਜ਼ੋਰ ਦਿਲ ਦੀ ਨਹੀਂ ਸੀ ਜੋ ਖੁਦਕੁਸ਼ੀ ਕਰ ਲਵੇ

ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਕਮਜ਼ੋਰ ਦਿਲ ਦੀ ਨਹੀਂ ਸੀ ਜੋ ਖੁਦਕੁਸ਼ੀ ਕਰ ਲਵੇ। ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੇ ਇਸ ਦੀ ਸ਼ਿਕਾਇਤ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ ਹੈ। ਫਿਲਹਾਲ ਮ੍ਰਿਤਕ ਅਨੁਸ਼ਰੀਆ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੋਤੀ ਨਗਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

LEAVE A REPLY

Please enter your comment!
Please enter your name here