ਹਰੜ ਸਿਹਤ ਲਈ ਹੁੰਦੀ ਹੈ ਬਹੁਤ ਹੀ ਗੁਣਕਾਰੀ, ਮਿਲਦੇ ਹਨ ਹੈਰਾਨੀਜਨਕ ਫਾਇਦੇ

0
149

ਹਰੜ ਇੱਕ ਮਸ਼ਹੂਰ ਜੜੀ ਬੂਟੀ ਹੈ। ਇਹ ਤ੍ਰਿਫਲਾ ਵਿੱਚ ਪਾਏ ਜਾਣ ਵਾਲੇ ਤਿੰਨ ਫਲਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਇਸਨੂੰ ਘਰੇਲੂ ਉਪਚਾਰ ਵਜੋਂ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਆਯੁਰਵੇਦ ਵਿੱਚ ਇਸ ਦੇ ਕਈ ਚਮਤਕਾਰੀ ਫਾਇਦੇ ਦੱਸੇ ਗਏ ਹਨ।

ਦਰਅਸਲ ਇਸ ਨੂੰ ਤ੍ਰਿਦੋਸ਼ ਨਾਸ਼ਕ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਪਿੱਤ ਦਾ ਸੰਤੁਲਨ ਕਾਇਮ ਰੱਖਦਾ ਹੈ, ਸਗੋਂ ਕਫ਼ ਅਤੇ ਵਾਤ ਦਾ ਸੰਤੁਲਨ ਵੀ ਕਾਇਮ ਰੱਖਦਾ ਹੈ। ਇਹ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਹੈਰਾਨੀਜਨਕ ਫਾਇਦਿਆਂ ਬਾਰੇ…

ਹਰੜ ਦਾ ਨਿਯਮਤ ਰੂਪ ਨਾਲ ਸੇਵਨ ਕੀਤਾ ਜਾਵੇ ਤਾਂ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੋ ਸਕਦਾ ਹੈ। ਇਸ ਨੂੰ ਪੇਟ ਦੀਆਂ ਕਈ ਸਮੱਸਿਆਵਾਂ ਜਿਵੇਂ ਗੈਸ, ਬਦਹਜ਼ਮੀ ਅਤੇ ਕਬਜ਼ ਵਿੱਚ ਕਾਰਗਰ ਮੰਨਿਆ ਗਿਆ ਹੈ। ਇੱਕ ਕੱਪ ਗਰਮ ਪਾਣੀ ਵਿੱਚ 1-3 ਗ੍ਰਾਮ ਹਰੜ ਦਾ ਸੇਵਨ ਕਰਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ।

ਹਰੜ ਦਾ ਸੇਵਨ ਕਰਨ ਨਾਲ ਉਲਟੀ ਆਉਣ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਉਲਟੀ ਆਉਂਦੀ ਹੈ ਤਾਂ ਹਰੜ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਤੋਂ ਇਲਾਵਾ ਦਸਤ ਦੀ ਸਮੱਸਿਆ ‘ਚ ਵੀ ਹਰੜ ਬਹੁਤ ਫਾਇਦੇਮੰਦ ਹੈ। ਦਸਤ ਹੋਣ ‘ਤੇ ਤੁਸੀਂ ਹਰੜ ਦੀ ਚਟਨੀ ਖਾ ਸਕਦੇ ਹੋ। ਇਸ ਨਾਲ ਰਾਹਤ ਮਿਲੇਗੀ।

ਬਵਾਸੀਰ ਦੀ ਸਮੱਸਿਆ ਵਿੱਚ ਵੀ ਇਸ ਦੀ ਵਰਤੋਂ ਲਾਭਕਾਰੀ ਹੋ ਸਕਦੀ ਹੈ। ਇਹ ਬਵਾਸੀਰ ਦੇ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਅਤੇ ਖੂਨ ਵਹਿਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ

ਭਾਰ ਘਟਾਉਣ ਵਿੱਚ ਵੀ ਹਰੜ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਸ ਦਾ ਨਿਯਮਤ ਸੇਵਨ ਕਰੋ। ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਰੱਖਣ ਲਈ ਹਰੜ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

LEAVE A REPLY

Please enter your comment!
Please enter your name here