ਸੰਤੁਲਨ ਵਿਗੜਣ ਨਾਲ ਨਹਿਰ ‘ਚ ਡਿੱਗੀ ਕਾਰ, ਮਹਿਲਾ ਸਮੇਤ 2 ਦੀ ਹੋਈ ਮੌਤ

0
60

ਕਪੂਰਥਲਾ ਦੇ ਫਗਵਾੜਾ ਨੇੜੇ ਬੁੱਧਵਾਰ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਫਗਵਾੜਾ ਨੈਸ਼ਨਲ ਹਾਈਵੇ ‘ਤੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਚੌਕੀ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ ‘ਚ ਛਾਲ ਮਾਰ ਕੇ ਕਾਰ ‘ਚ ਸਵਾਰ ਬਾਕੀ ਲੋਕਾਂ ਨੂੰ ਬਚਾਇਆ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਔਰਤ ਪੁਰਸ਼ੋਤਮ ਕੌਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰ ਗੁਰਬਾਜ਼ ਸਿੰਘ ਅਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਆ ਰਿਹਾ ਸੀ। ਫਗਵਾੜਾ ਦੇ ਪਿੰਡ ਬੋਹਾ ਨੇੜੇ ਇੰਦਰਜੀਤ ਸਿੰਘ ਅਚਾਨਕ ਘਬਰਾਹਟ ਮਹਿਸੂਸ ਕਰਨ ਲੱਗਾ। ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ : ਭੁਪੇਸ਼ ਰਾਣਾ ਕਤਲ ਮਾਮਲੇ ‘ਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਰਾਹਗੀਰਾਂ ਅਤੇ ਨਾਕੇ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਕਾਰ ਸਵਾਰਾਂ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਹਰਪ੍ਰੀਤ ਕੌਰ (35) ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ (5) ਨੂੰ ਬਚਾ ਲਿਆ। ਪਰ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

LEAVE A REPLY

Please enter your comment!
Please enter your name here