ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੂੰਗ ਨੇ ਦਸਤਾਰ ਸਜਾ ਕੇ ਸਿੰਗਾਪੁਰ ਦੇ ਸਿਲਾਟ ਰੋਡ ’ਤੇ ਗੁਰਦੁਆਰੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸੰਗਤ ਨੂੰ ‘ਸਤਿ ਸ੍ਰੀ ਅਕਾਲ’ ਆਖ ਕੇ ਵਧਾਈ ਦਿੱਤੀ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐਚ.ਲੂੰਗ ਵੱਲੋਂ ਦਸਤਾਰ ਸਜ਼ਾ ਕੇ ਸਿੱਖ ਪਹਿਰਾਵੇ ਵਿੱਚ ’ਤੇ ਗੁਰਦੁਆਰੇ ਦਾ ਉਦਘਾਟਨ ਕੀਤਾ। ਇਸ ਮੌਕੇ ਸੰਗਤਾਂ ਨੂੰ ਨੂੰ ‘ਸਤਿ ਸ੍ਰੀ ਅਕਾਲ’ ਆਖ ਕੇ ਵਧਾਈ ਦੇਣ ਦੀ ਵੀਡੀਓ ਨੇ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਧਮਾਲ ਪਾ ਰੱਖੀ ਹੈ। ਉਨ੍ਹਾਂ ਨੇ ਸਫੈਦ ਦਸਤਾਰ ਸਜਾਈ ਤੇ ਕਾਲਾ ਮਾਸਕ ਲਾਇਆ ਹੋਇਆ ਸੀ।

ਪਰਮਿੰਦਰ ਸਿੰਘ ਦੁਆਰਾ ਟਵਿੱਟਰ ‘ਤੇ ਸਾਂਝੇ ਕੀਤੇ ਗਏ ਇਸ ਸਮਾਗਮ ਦੀ ਝਲਕ ਵਿੱਚ ਲੀ ਐਚ. ਲੂੰਗ ਦਸਤਾਰ ਬੰਨ੍ਹ ਕੇ ਅਤੇ ਮਹਿਮਾਨਾਂ ਨੂੰ ਵਧਾਈ ਦਿੰਦੇ ਦਿਖਾਈ ਦੇ ਰਹੇ ਹਨ।

ਇਸ ਕਲਿੱਪ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ “ਸਿੰਗਾਪੁਰ ਦੇ ਪ੍ਰਧਾਨਮੰਤਰੀ, @lehisienloong ਨੇ ਇੱਕ ਨਵੇਂ ਮੁਰੰਮਤ ਕੀਤੇ ਗੁਰੂਘਰ ਦਾ ਉਦਘਾਟਨ ਕੀਤਾ ਜੋ ਇੱਕ ਪਗੜੀ ਬੰਨ੍ਹੇ ਹੋਏ ਹਨ ਅਤੇ ਸਾਰਿਆਂ ਨੂੰ ਇੱਕ ਸੰਪੂਰਨ ਸਤਿ ਸ੍ਰੀ ਅਕਾਲ ਨਾਲ ਬੁਲਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਖੁਦ ਆਪਣੇ ਟਵਿੱਟਰ ਅਕਾਉਂਟ ਉੱਤੇ ਇਸ ਉਦਘਾਟਨ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਇਸ ‘ਤੇ ਮਾਣ ਮਹਿਸੂਸ ਕੀਤਾ।

LEAVE A REPLY

Please enter your comment!
Please enter your name here