ਠੰਡ ਆਉਂਦੇ ਸਾਰ ਹੀ ਬਹੁਤ ਸਾਰੇ ਘਰਾਂ ਵਿਚ ਹੀਟਰ ਦੀ ਵਰਤੋਂ ਹੋਣ ਲੱਗ ਜਾਂਦੀ ਹੈ। ਤੁਸੀਂ ਵੀ ਕਈ ਲੋਕਾਂ ਦੇ ਘਰਾਂ ਵਿਚ ਸਰਦੀਆਂ ਦੇ ਮੌਸਮ ’ਚ ਠੰਡ ਤੋਂ ਬਚਣ ਲ‍ਈ ਹੀਟਰ ਦੀ ਵਰਤੋਂ ਕਰਦੇ ਹੋਏ ਆਮ ਦੇਖਿਆ ਹੋਵੇਗਾ। ਕਈ ਲੋਕ ਅਜਿਹੇ ਵੀ ਹਨ, ਜੋ ਇਸ ਮੌਸਮ ਵਿਚ ਹੀਟਰ ਦੇ ਅੱਗੇ ਤੋਂ ਹਟਦੇ ਹੀ ਨਹੀਂ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹੀਟਰ ਦਾ ਜ਼ਿਆਦਾ ਇਸ‍ਤੇਮਾਲ ਕਰਨਾ ਸਿਹਤ ਲ‍ਈ ਨੁਕਸਾਨਦਾਇਕ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸ ਰਹੇ ਹਾਂ…

ਰਾਤ ਦੇ ਸਮੇਂ ਕਮਰੇ ’ਚ ਇੰਝ ਕਰੋ ਹੀਟਰ ਜਾਂ ਬਲੋਅਰ ਦੀ ਵਰਤੋਂ
ਰਾਤ ਦੇ ਸਮੇਂ ਕਮਰੇ ਦੇ ਅੰਦਰ ਹੀਟਰ ਜਾਂ ਬਲੋਅਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ, ਇਹ ਧਿਆਨ ਦੇਣ ਯੋਗ ਹੈ। ਹੀਟਰ ਆਕਸੀਜਨ ਨੂੰ ਜਲਾਉਂਦੇ ਹਨ। ਜ਼ਿਆਦਾ ਸਮੇਂ ਤੱਕ ਇਸ ਦੀ ਵਰਤੋਂ ਸਾਹ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਤਾਂ ਇਸ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ।

ਹੀਟਰ ਜਾਂ ਬਲੋਅਰ ਲੰਬੇ ਸਮੇਂ ਤੱਕ ਨਾ ਚਲਾਓ
ਸਰਦੀਆਂ ਵਿਚ ਜ਼ਿਆਦਾਤਰ ਘਰਾਂ ਵਿਚ ਹੀਟਰ ਅਤੇ ਬਲੋਅਰ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਚੰਗਾ ਹੋਵੇਗਾ ਜੇਕਰ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਨਾ ਚਲਾਓ ਅਤੇ ਥੌੜੇ ਸਮੇਂ ਬਾਅਦ ਬੰਦ ਕਰਦੇ ਰਹੋ। ਅਜਿਹਾ ਕਰਨ ਨਾਲ ਆਕਸੀਜਨ ਦੀ ਸਮੱਸਿਆ ਵੀ ਘੱਟ ਹੋਵੇਗੀ ਅਤੇ ਬਿਜਲੀ ਦੀ ਵੀ ਬੱਚਤ ਹੋਵੇਗੀ। ਹੀਟਰ ਨਾਲ ਜੋ ਗਰਮ ਹਵਾ ਨਿਕਲਦੀ ਹੈ, ਉਹ ਲੰਬੇ ਸਮੇਂ ਤੱਕ ਚਲਦੀ ਰਹੇ ਤਾਂ ਬੀਮਾਰੀ ਬਣ ਸਕਦੀ ਹੈ। ਕਦੀ-ਕਦੀ ਇਹ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ।

ਹੋ ਜਾਣਗੀਆਂ ਇਹ ਸਮੱਸਿਆਵਾਂ…

– ਹੀਟਰ ਜਾਂ ਬਲੋਅਰ ਨਾਲ ਕਮਰੇ ਵਿਚ ਕਾਰਬਨ ਮੋਨੋਆਕਸਾਈਡ ਗੈਸ ਜਮਾਂ ਹੁੰਦੀ ਹੈ, ਜੋ ਪੂਰੀ ਤਰ੍ਹਾਂ ਨਾਲ ਜਲ ਨਹੀਂ ਸਕਦੀ। ਅਜਿਹੀ ਗੈਸ ਸਟੋਵ, ਹੀਟਿੰਗ ਸਿਸਟਮ ਅਤੇ ਸਿਗਰੇਟ ਦੇ ਧੂੰਏ ਵਿਚ ਵੀ ਪਾਈ ਜਾਂਦੀ ਹੈ।ਇਹ ਗੈਸ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਘਾਤਕ ਹੁੰਦੀ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਦਮ ਘੁਟ ਸਕਦਾ ਹੈ।

– ਕਾਰਬਨ ਮੋਨੋਆਕਸਾਈਡ ਗੈਸ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈਡ ਬਲੱਡ ਸੈਲਸ ‘ਤੇ ਗਲਤ ਪ੍ਰਭਾਵ ਪਾਉਂਦੀ ਹੈ। ਇਸ ਨਾਲ ਸਿਰ ਦਰਦ, ਸਾਹ ਲੈਣ ਵਿਚ ਪਰੇਸ਼ਾਨੀ, ਘਬਰਾਹਟ ਹੋਣਾ, ਯਾਦ ਕਰਨ ਵਿਚ ਮੁਸ਼ਕਲ, ਢਿੱਡ ਵਿਚ ਪਰੇਸ਼ਾਨੀ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਆਦਿ ਮੁਸ਼ਕਲਾਂ ਆ ਸਕਦੀਆਂ ਹਨ।

– ਇਸ ਲਈ ਜਰੂਰੀ ਹੈ ਕਿ ਜਦੋਂ ਵੀ ਹੀਟਰ ਜਾਂ ਬਲੋਅਰ ਚਲਾਓ ਤਾਂ ਘਰ ਦੀਆਂ ਖਿੜਕੀਆਂ ਨੂੰ ਜਾਂ ਦਰਵਾਜ਼ਿਆਂ ਨੂੰ ਖੋਲ ਕੇ ਰੱਖੇ, ਜਿਸ ਨਾਲ ਹਵਾ ਆਉਂਦੀ ਰਹੇ। ਇਹ ਵੀ ਸੁਨਿਸ਼ਚਿਤ ਕਰ ਲਓ ਕਿ ਕਮਰੇ ਵਿਚ ਵੈਂਟੀਲੇਸ਼ਨ ਸਹੀ ਹੋਵੇ।

LEAVE A REPLY

Please enter your comment!
Please enter your name here