ਨਵੀਂ ਦਿੱਲੀ : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਸਥਿਤ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੱਠ ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਇਸ ਸਾਲ ਕਾਫ਼ੀ ਘੱਟ ਹੋਈਆਂ ਹਨ। ਇਸ ਮਹੀਨੇ ਪਰਾਲੀ ਜਲਾਉਣ ਦੀਆਂ ਕੁਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜੋ ਪਿਛਲੇ ਸਾਲ ਇਸ ਮਿਆਦ ‘ਚ ਆਈ 4,854 ਘਟਨਾਵਾਂ ਤੋਂ ਘੱਟ ਹੈ। ਕੇਂਦਰ ਦੇ ਹਵਾ ਗੁਣਵੱਤਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉਸ ਨਾਲ ਜੁੜੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਐਕਿਊ.ਐੱਮ.) ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਬਣਾਏ ਗਏ ਪ੍ਰੋਟੋਕਾਲ ‘ਤੇ ਆਧਾਰਤ ਇਕ ਰਿਪੋਰਟ ਅਨੁਸਾਰ, ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਇਕ ਮਹੀਨੇ ਦੌਰਾਨ ਪੰਜਾਬ ’ਚ 64.69 ਫੀਸਦੀ, ਹਰਿਆਣਾ ’ਚ 18.28 ਫੀਸਦੀ ਅਤੇ ਉੱਤਰ ਪ੍ਰਦੇਸ਼ ’ਚ 8 ਐੱਨ.ਸੀ.ਆਰ. ਜ਼ਿਲ੍ਹਿਆਂ ‘ਚ 47.61 ਫੀਸਦੀ ਘੱਟ ਹੋਈਆਂ ਹਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਘਟਨਾਵਾਂ ਵੱਧ ਸਨ।

ਕਮਿਸ਼ਨ ਨੇ ਕਿਹਾ, “ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ 8 ਐੱਨ.ਸੀ.ਆਰ. ਜ਼ਿਲ੍ਹਿਆਂ ‘ਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਇਸ ਸਾਲ ਕਾਫ਼ੀ ਕਮੀ ਆਈ ਹੈ, ਪਿਛਲੇ ਸਾਲ ਦੀ ਤੁਲਨਾ ‘ਚ 2021 ’ਚ ਅੱਗ ਲੱਗਣ ਦੀਆਂ ਘੱਟ ਘਟਨਾਵਾਂ ਦਰਜ ਕੀਤੀਆਂ ਗਈਆਂ। 14 ਅਕਤੂਬਰ ਤੱਕ ਇਕ ਮਹੀਨੇ ‘ਚ ਪਰਾਲੀ ਸਾੜਨ ਦੀਆਂ ਕੁੱਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ 2020 ‘ਚ ਇਸੇ ਮਿਆਦ ਦੌਰਾਨ ਦਰਜ ਕੀਤੀਆਂ ਗਈਆਂ 4,854 ਘਟਨਾਵਾਂ ਤੋਂ ਘੱਟ ਹਨ। ਇਨਫੋਰਸਮੈਂਟ ਏਜੰਸੀਆਂ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐੱਨ.ਸੀ.ਆਰ. ਜ਼ਿਲ੍ਹਿਆਂ ‘ਚ ਹੁਣ ਤੱਕ 663 ਹਾਦਸੇ ਵਾਲੀ ਥਾਂਵਾਂ ਦਾ ਨਿਰੀਖਣ ਕੀਤਾ।”

ਉਸ ਨੇ ਦੱਸਿਆ ਕਿ 252 ਮਾਮਲਿਆਂ ‘ਚ ਵਾਤਾਵਰਣੀ ਹਰਜ਼ਾਨਾ ਲਗਾਇਆ ਗਿਆ। ਮੌਜੂਦਾ ਸਾਲ ਇਸੇ ਮਿਆਦ ‘ਚ ਪੰਜਾਬ ‘ਚ ਪਰਾਲੀ ਸਾੜਨ ਦੀਆਂ 1,286 ਘਟਨਾਵਾਂ ਆਈਆਂ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 4,216 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਹਰਿਆਣਾ ‘ਚ ਅਜਿਹੀਆਂ 487 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਪਿਛਲੇ ਸਾਲ 42 ਘਟਨਾਵਾਂ ਆਈਆਂ ਸਨ। ਦਿੱਲੀ ਅਤੇ ਰਾਜਸਥਾਨ ਦੇ 2 ਐੱਨ.ਸੀ.ਆਰ. ਜ਼ਿਲ੍ਹਿਆਂ ਤੋਂ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।

LEAVE A REPLY

Please enter your comment!
Please enter your name here