ਮਾਨ ਸਾਬ੍ਹ ਸ਼ੁਕਰੀਆ, ਫੈਸਲਾ ਛੇਤੀ ਹੀ ਵਾਪਸ ਲੈ ਲਿਆ: ਰਾਜਾ ਵੜਿੰਗ

0
50

ਪੰਜਾਬ ਸਰਕਾਰ ਨੇ ਜੁਗਾੜੂ ਵਾਹਨਾਂ ਉਤੇ ਪਾਬੰਦੀ ਲਾਉਣ ਦਾ ਹੁਕਮ ਵਾਪਸ ਲੈ ਲਿਆ ਹੈ। ਏਡੀਜੀਪੀ ਟਰੈਫਿਕ ਨੇ ਇੱਕ ਬਿਆਨ ਵਿੱਚ ਸਾਰੇ ਐਸਐਸਪੀਜ਼ ਅਤੇ ਸਬੰਧਤ ਮੁਖੀਆਂ ਨੂੰ ਨਵੇਂ ਫੈਸਲੇ ਦੀ ਜਾਣਕਾਰੀ ਦਿੱਤੀ।

ਉਧਰ ਵਿਰੋਧੀ ਧਿਰਾਂ ਨੇ ਅਜਿਹਾ ਫੈਸਲਾ ਲੈਣ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਵੱਲੋਂ ਅਜਿਹੇ ਫੈਸਲੇ ਲੈਣ ਉਤੇ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ- ਮਾਨ ਸਾਹਿਬ ਸ਼ੁਕਰੀਆ, ਘੱਟੋ-ਘੱਟ ਤੁਸੀਂ ਛੇਤੀ ਹੀ ਫੈਸਲਾ ਵਾਪਿਸ ਲੈ ਲਿਆ.. ਸਮਝ ਨਹੀਂ ਆਇਆ ਕੀ ਸਰਕਾਰ ਕੌਣ ਚਲਾ ਰਿਹਾ ਹੈ, ਜੇ ਦਿੱਲੀ ਤੋਂ ਸਰਕਾਰ ਚੱਲੇਗੀ ਤੇ ਇਸ ਤਰ੍ਹਾਂ ਦੇ ਗ਼ਲਤ ਫੈਸਲੇ ਹੋਣਗੇ ਅਤੇ ਫੇਰ ਘਬਰਾ ਕੇ ਵਾਪਿਸ ਲੈਣੇ ਪੈਣਗੇ। ਧਿਆਨ ਨਾਲ ਸਰਕਾਰ ਦੇ ਫੈਸਲੇ ਲਵੋ। ਅਫ਼ਸਰਸ਼ਾਹੀ ਦੀ ਲਗਾਮ ਅਪਣੇ ਹੱਥ ਵਿਚ ਰੱਖੋ।’

ਪੰਜਾਬ ਪੁਲਿਸ ਨੇ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰਤ ਬੰਦ ਕਰਨ ਦੇ ਹੁਕਮ ਦਿੱਤੇ ਸਨ। ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਰਡਰ ਦਿੱਤਾ ਸੀ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਦੇ ਹੁਕਮਾਂ ‘ਤੇ ਹੁਣ ਨਵੇਂ ਆਰਡਰ ਜਾਰੀ ਕਰਕੇ ਰੋਕ ਲਗਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here