ਭਾਵਿਨਾ ਪਟੇਲ ਨੇ Tokyo Paralympics ‘ਚ ਸਿਲਵਰ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

0
50

ਭਾਰਤ ਦੀ ਭਾਵਿਨਾ ਪਟੇਲ ਨੇ ਟੋਕਿਓ ਓਲੰਪਿਕ ਚ ਚੱਲ ਰਹੇ ਪੈਰਾਲੰਪਿਕ ਗੇਮਸ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ ਆਪਣੇ ਪਹਿਲੇ ਹੀ ਪੈਰਾਲੰਪਿਕ ਗੇਮਸ ਚ ਸਿਲਵਰ ਮੈਡਲ ਜਿੱਤਣ ‘ਚ ਸਫਲਤਾ ਹਾਸਿਲ ਕੀਤੀ ਹੈ। ਭਾਵਿਨਾ ਭਾਰਤ ਵੱਲੋਂ ਪੈਰਾਲੰਪਿਕ ਚ ਟੇਬਲ ਟੈਨਿਸ ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।

ਭਾਵਿਨਾ ਕੋਲ ਗੋਲਡ ਜਿੱਤਣ ਦਾ ਮੌਕਾ ਸੀ ਪਰ ਫਾਇਨਲ ਚ ਚੀਨ ਦੀ ਯਿੰਗ ਨੇ ਉਨ੍ਹਾਂ ਨੂੰ ਸਿੱਧੇ ਗੇਮ ‘ਚ ਮਾਤ ਦੇ ਦਿੱਤੀ। ਮੁਕਾਬਲੇ ਚ ਭਾਵਿਨਾ ਪਟੇਲ ਵਰਲਡ ਨੰਬਰ ਵਨ ਯਿੰਗ ਨੂੰ ਸਖ਼ਤ ਟੱਕਰ ਦੇਣ ਚ ਕਾਮਯਾਬ ਨਹੀਂ ਹੋ ਸਕੀ। ਯਿੰਗ ਨੇ ਪਹਿਲੀ ਗੇਮ ਚ ਹੀ ਭਾਵਿਨਾ ਤੇ ਆਪਣਾ ਦਬਾਅ ਬਣਾ ਲਿਆ ਸੀ।

ਯਿੰਗ ਨੇ ਪਹਿਲਾ ਗੇਮ 11-7 ਨਾਲ ਆਪਣੇ ਨਾਂਅ ਕੀਤਾ। ਦੂਜੇ ਗੇਮ ਚ ਤਾਂ ਯਿੰਗ ਦਾ ਪ੍ਰਦਰਸ਼ਨ ਹੋਰ ਜ਼ਿਆਦਾ ਵਧੀਆ ਰਿਹਾ ਤੇ ਉਨ੍ਹਾਂ ਦੂਜਾ ਗੇਮ 11.5 ਨਾਲ ਆਪਣੇ ਨਾਂਅ ਕੀਤਾ। ਤੀਜੇ ਗੇਮ ਦੀ ਸ਼ੁਰੂਆਤ ‘ਚ ਭਾਵਿਨਾ ਨੇ ਵਾਪਸੀ ਦੀ ਕੋਸ਼ਿਸ਼ ਕੀਤੀ।

ਸੈਮੀਫਾਇਨਲ ‘ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ ‘ਚ ਨੰਬਰ ਤਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ ਹੈ। ਬੇਹੱਦ ਸਖ਼ਤ ਮੁਕਾਬਲੇ ‘ਚ ਭਾਵਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ ‘ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਸੀ।

ਭਾਵਨਾ ਪਟੇਲ ਨੇ ਪਹਿਲਾ ਗੇਮ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਦੂਜੇ ਤੇ ਤੀਜੇ ਗੇਮ ‘ਤੇ ਕਬਜ਼ਾ ਜਮਾ ਕੇ ਭਾਵਨਾ ਨੇ ਪਰਖ ਮਜਬੂਤ ਕਰ ਲਈ ਸੀ। ਪਰ ਚੌਥੇ ਗੇਮ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਵਨਾ ਨੇ ਹਾਲਾਂਕਿ ਪੰਜਵਾਂ ਗੇਮ ਆਪਣੇ ਨਾਂਅ ਕੀਤਾ ਤੇ ਉਹ ਪੈਰਾਲੰਪਿਕ ਦੇ ਫਾਇਨਲ ‘ਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਡਾਰੀ ਬਣ ਗਈ।

LEAVE A REPLY

Please enter your comment!
Please enter your name here