ਬਿਹਾਰ ਦਾ ਇਹ ਭਿਖਾਰੀ Phone Pay ‘ਤੇ ਸਕੈਨ ਕੋਡ ਨਾਲ ਲੈ ਰਿਹਾ ਹੈ ਦਾਨ

0
167

ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਭੀਖ ਦੇਣ ਤੋਂ ਬਚਣ ਲਈ ਹਮੇਸ਼ਾ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਲਗਾਉਂਦੇ ਹਨ, ਪਰ ਬਿਹਾਰ ਦੇ ਇੱਕ ਭਿਖਾਰੀ ਦੇ ਸਾਹਮਣੇ ਇਹ ਬਹਾਨਾ ਨਹੀਂ ਚੱਲ ਸਕਦਾ ਕਿਉਂਕਿ ਬਿਹਾਰ ਦਾ ਇਹ ਭਿਖਾਰੀ ਡਿਜੀਟਲ ਪੇਮੈਂਟ ਵੀ ਸਵੀਕਾਰ ਕਰਦਾ ਹੈ । ਇਹ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ, ਪਰ ਇਹ ਗੱਲ ਸੱਚ ਹੈ। ਬਿਹਾਰ ਦਾ ਇੱਕ ਬੇਸਹਾਰਾ ਵਿਅਕਤੀ ਜੋ ਆਪਣਾ ਗੁਜ਼ਾਰਾ ਮਿਲੇ ਹੋਏ ਦਾਨ ਨਾਲ ਚਲਾਉਂਦਾ ਹੈ, ਉਸਨੇ ਡਿਜੀਟਲ ਹੋਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਬਿਹਾਰ ਦੇ ਬੇਤੀਆ ਰੇਲਵੇ ਸਟੇਸ਼ਨ ‘ਤੇ ਰਾਜੂ ਪਟੇਲ ਨਾਮ ਦਾ ਇਹ ਭਿਖਾਰੀ ਗਲੇ ਵਿੱਚ ਈ-ਵਾਲੇਟ ਦਾ QR ਕੋਡ ਲਟਕਾ ਕੇ ਰੱਖਦਾ ਹੈ। ਜਿਸ ਕਾਰਨ ਪੈਸੇ ਖੁੱਲ੍ਹੇ ਨਾ ਹੋਣ ‘ਤੇ ਡਿਜੀਟਲ ਪੇਮੈਂਟ ਸਵੀਕਾਰ ਕਰਦਾ ਹੈ।

ਰਾਜੂ ਦੀ ਪਛਾਣ ਇੱਕ ਡਿਜੀਟਲ ਭਿਖਾਰੀ ਵਜੋਂ ਹੁੰਦੀ ਹੈ। ਉਸਦਾ ਕਹਿਣਾ ਹੈ ਕਿ ਲੋਕ ਭੀਖ ਨਾ ਦੇਣ ਲਈ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਵੀ ਲਗਾਉਂਦੇ ਹਨ, ਜਿਸ ਕਾਰਨ ਮੈਂ ਡਿਜੀਟਲ ਪੇਮੈਂਟ ਲਈ ਬੈਂਕ ਵਿੱਚ ਇੱਕ ਖਾਤਾ ਖੁੱਲ੍ਹਵਾਇਆ ਹੈ । ਜਿਸ ਤੋਂ ਬਾਅਦ ਰਾਜੂ ਨੇ ਲੋਕਾਂ ਤੋਂ ਪੈਸੇ ਦੀ ਬਜਾਏ Phone Pay ‘ਤੇ QR ਕੋਡ ਨੂੰ ਸਕੈਨ ਕਰਵਾ ਕੇ ਭੀਖ ਮੰਗਦਾ ਹੈ।

ਰਾਜੂ ਦੇ ਡਿਜੀਟਲ ਢੰਗ ਨਾਲ ਭੀਖ ਮੰਗਣ ਦਾ ਸਟਾਈਲ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸ ਬਾਰੇ ਰਾਜੂ ਦਾ ਕਹਿਣਾ ਹੈ ਕਿ ਡਿਜੀਟਲ ਭਿਖਾਰੀ ਬਣਨ ਤੋਂ ਬਾਅਦ ਉਸ ਦੀ ਕਮਾਈ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਇਸ ਤੋਂ ਅੱਗੇ ਰਾਜੂ ਨੇ ਕਿਹਾ ਕਿ ਕਈ ਵਾਰ ਲੋਕ ਇਹ ਕਹਿ ਕੇ ਮਦਦ ਤੋਂ ਇਨਕਾਰ ਕਰ ਦਿੰਦੇ ਹਨ ਕਿ ਉਨ੍ਹਾਂ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਜਿਸ ਕਾਰਨ ਉਸਨੇ ਡਿਜੀਟਲ ਢੰਗ ਨਾਲ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here