ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਸਰਗੁਣ ਮਹਿਤਾ ਨੇ ਆਉਣ ਵਾਲੀ ਬਾਲੀਵੁੱਡ ਫਿਲਮ ‘ਪ੍ਰੋਡਕਸ਼ਨ ਨੰਬਰ 41’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ।

ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਮ ਦੀ ਪੂਰੀ ਟੀਮ ਨਾਲ ਸ਼ੂਟਿੰਗ ਦੇ ਮੌਕੇ ਤੋਂ ਤਸਵੀਰ ਵੀ ਸਾਹਮਣੇ ਆਈ ਹੈ। ਇਸ ਫਿਲਮ ਦੇ ਨਾਲ ਸਰਗੁਣ ਮਹਿਤਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ‘ਪ੍ਰੋਡਕਸ਼ਨ ਨੰਬਰ 41’ ਸਰਗੁਣ ਮਹਿਤਾ ਦੀ ਪਹਿਲੀ ਬਾਲੀਵੁੱਡ ਫਿਲਮ ਹੈ। ਸਰਗੁਣ ਦੇ ਬੌਲੀਵੁੱਡ ‘ਚ ਡੈਬਿਊ ਨਾਲ ਉਨ੍ਹਾਂ ਦੇ ਫੈਨਜ਼ ‘ਚ ਵੀ ਕਾਫੀ ਐਕਸਾਈਟਮੈਂਟ ਹੈ।

ਪੂਜਾ ਭਗਨਾਨੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਵਿੱਚੋਂ ਇੱਕ ਪੂਜਾ ਇੰਟਰਟੇਨਮੈਂਟ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕਰੇਗੀ, ਜਿਸਨੇ ਪਿਛਲੇ ਸਮੇਂ ਵਿੱਚ ਕਈ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ।

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਣਜੀਤ ਐਮ ਤਿਵਾੜੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਜਿਨ੍ਹਾਂ ਨੇ ਅਕਸ਼ੇ ਕੁਮਾਰ ਦੀ ਹਾਲ ਹੀ ਦੇ ਵਿਚ ਆਈ ਫਿਲਮ ‘ਬੈਲ ਬੌਟਮ’ ਨੂੰ ਡਾਇਰੈਕਟ ਕੀਤਾ ਸੀ, ਇਹ ਫਿਲਮ ਵੀ ‘ਪੂਜਾ ਇੰਟਰਟੇਨਮੈਂਟ’ ਦੇ ਬੈਨਰ ਹੇਠ ਹੀ ਰਿਲੀਜ਼ ਹੋਈ ਸੀ।’ਪ੍ਰੋਡਕਸ਼ਨ ਨੰਬਰ 41′ ਦੀ ਲਗਭਗ ਸਾਰੀ ਟੀਮ ਫਿਲਮ ‘ਬੈਲ ਬੌਟਮ’ ਵਾਲੀ ਹੀ ਹੈ।

LEAVE A REPLY

Please enter your comment!
Please enter your name here