ਪੰਜਾਬ ਕਾਂਗਰਸ ਦਾ ਕਲੇਸ਼ ਦਿਨੋਂ -ਦਿਨ ਵੱਧਦਾ ਹੀ ਜਾ ਰਿਹਾ ਹੈ। ਅਗਲੇ ਸਾਲ ਰਾਜ ਵਿੱਚ ਚੋਣਾਂ ਹੋਣੀਆਂ ਹਨ, ਪਰ ਸਿੱਧੂ ਅਤੇ ਕੈਪਟਨ ਇੱਕ ਦੂਜੇ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਦੋਵਾਂ ਵਿਚਾਲੇ ਵਿਵਾਦ ਖਤਮ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਖੁਦ ਵਿਵਾਦਾਂ ਵਿੱਚ ਫਸ ਗਏ। ਦਰਅਸਲ, ਉਸਨੇ ਸਿੱਧੂ ਅਤੇ ਉਸਦੀ ਟੀਮ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਸਿੱਖ ਧਰਮ ਦੇ ਮਹਾਨ ਪੰਚ ਪਿਆਰਿਆਂ ਨਾਲ ਕੀਤੀ। ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਇਸ ਤੋਂ ਬਾਅਦ ਹਰੀਸ਼ ਰਾਵਤ ਨੇ ਟਵੀਟ ਕਰਕੇ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਕਿਹਾ ਹੈ ਕਈ ਵਾਰ ਤੁਸੀਂ ਆਦਰ ਪ੍ਰਗਟ ਕਰਦੇ ਹੋ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਲੈਂਦੇ ਹੋ ,ਜੋ ਅਪੱਤੀਜਨਕ ਹੁੰਦੇ ਹਨ। ਮੈਂ ਵੀ ਕੱਲ੍ਹ ਆਪਣੇ ਸਤਿਕਾਰਯੋਗ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ‘ਪੰਜ ਪਿਆਰੇ’ ਸ਼ਬਦ ਦੀ ਵਰਤੋਂ ਕਰਨ ਦੀ ਗਲਤੀ ਕੀਤੀ ਹੈ।
कभी आप आदर व्यक्त करते हुये, कुछ ऐसे शब्दों का उपयोग कर देते हैं जो आपत्तिजनक होते हैं। मुझसे भी कल अपने माननीय अध्यक्ष व चार कार्यकारी अध्यक्षों के लिए पंज प्यारे शब्द का उपयोग करने की गलती हुई है। मैं देश के इतिहास का विद्यार्थी हूंँ और पंज प्यारों के ….1/2 pic.twitter.com/63RLnF4L0U
— Harish Rawat (@harishrawatcmuk) September 1, 2021
ਮੈਂ ਦੇਸ਼ ਦੇ ਇਤਿਹਾਸ ਦਾ ਵਿਦਿਆਰਥੀ ਹਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੀ ਸਥਿਤੀ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੈਂ ਇਹ ਗਲਤੀ ਕੀਤੀ ਹੈ, ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਦਾ ਹਾਂ। ਪਛਤਾਵੇ ਵਜੋਂ, ਮੈਂ ਕੁਝ ਸਮੇਂ ਲਈ ਆਪਣੇ ਰਾਜ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਝਾੜੂ ਨਾਲ ਸਾਫ਼ ਕਰਾਂਗਾ।