ਪੰਜਾਬ ਸਰਕਾਰ ਨੇ ਪੇਂਡੂ ਸੱਥਾਂ ਲਈ ਲਿਆ ਅਹਿਮ ਫੈਸਲਾ

0
862

ਭਗਵੰਤ ਮਾਨ ਦੀ ਸਰਕਾਰ ਨੇ ਪਿੰਡਾਂ ਦੀਆਂ ਸੱਥਾਂ ਬਾਰੇ ਅਹਿਮ ਫੈਸਲਾ ਲਿਆ ਹੈ। ‘ਆਪ’ ਸਰਕਾਰ ਸੱਥ ਕਲਚਰ ਬਹਾਲ ਕਰਨ ਲਈ ਪਿੰਡਾਂ ਵਿੱਚ ਆਧੁਨਿਕ ਸੱਥਾਂ ਦਾ ਨਿਰਮਾਣ ਕਰੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਮੁੱਢਲੇ ਪੜਾਅ ’ਤੇ ਪਾਇਲਟ ਪ੍ਰਾਜੈਕਟ ਵਜੋਂ ਹਰ ਬਲਾਕ ਵਿੱਚ 10-10 ਆਧੁਨਿਕ ਸੱਥਾਂ ਬਣਾਉਣ ਦਾ ਟੀਚਾ ਰੱਖਿਆ ਹੈ ਜਿਸ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਜਾਣਕਾਰੀ ਅਨੁਸਾਰ ਸੱਥਾਂ ਦੀ ਉਸਾਰੀ ਲਈ ਮਗਨਰੇਗਾ, ਵਿੱਤ ਕਮਿਸ਼ਨ ਦੇ ਫੰਡ ਤੇ ਪੰਚਾਇਤੀ ਫੰਡਾਂ ਦੀ ਵਰਤੋਂ ਕੀਤੀ ਜਾਣੀ ਹੈ। ਹਰ ਇੱਕ ਸੱਥ ਦੀ ਉਸਾਰੀ ’ਤੇ ਅੰਦਾਜ਼ਨ 8.70 ਲੱਖ ਰੁਪਏ ਖਰਚ ਆਉਣਗੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਪਿੰਡਾਂ ਵਿਚ ਸੱਥ ਕਲਚਰ ਘੱਟ ਰਿਹਾ ਹੈ ਤੇ ਸ਼ਹਿਰੀ ਜੀਵਨ ਜਾਂਚ ਨੇ ਪੇਂਡੂ ਸੱਥਾਂ ਦੀ ਰੌਣਕ ਨੂੰ ਖੋਰਾ ਲਾਇਆ ਹੈ, ਇਸੇ ਕਰਕੇ ਹੀ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਛਾਂਦਾਰ ਦਰੱਖਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਸੰਬੰਧੀ ਪੋਸਟ ਪਾ ਲੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਚ ਘਟ ਰਹੇ ਸੱਥ ਕਲਚਰ ਅਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਦੇਣ ਲਈ ਪੇਂਡੂ ਸੱਥਾਂ ਬਣਾਉਣ ਦਾ ਪ੍ਰੋਜੈਕਟ ਤਿਆਰ ਕੀਤਾ ਹੈ, ਇੱਕ ਸੱਥ ਦੀ ਉਸਾਰੀ ਤੇ ਲਗਪਗ 8:70 ਲੱਖ ਖਰਚ ਆਉਣਗੇ, ਚਾਹਵਾਨ ਪੰਚਾਇਤਾਂ 24 ਜੂਨ ਤੱਕ ਮਤਾ ਪਾ ਕੇ ਦੇ ਸਕਦੀਆਂ ਹਨ।

ਸਰਕਾਰ ਨੇ ਪੇਂਡੂ ਸੱਥਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਇਹ ਸਕੀਮ ਘੜੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਆਧੁਨਿਕ ਸੱਥਾਂ ਦੇ ਨਿਰਮਾਣ ਲਈ 24 ਜੂਨ ਤੱਕ ਸਬੰਧਤ ਪੰਚਾਇਤਾਂ ਨੂੰ ਮਤੇ ਪਾਉਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਆਧੁਨਿਕ ਸੱਥਾਂ ਦੀ ਉਸਾਰੀ ਲਈ ਤਕਨੀਕੀ ਤੇ ਪ੍ਰਬੰਧਕੀ ਪ੍ਰਵਾਨਗੀ ਦਾ ਕੰਮ ਵੀ 1 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। ਮਹਿਕਮੇ ਵੱਲੋਂ ਆਧੁਨਿਕ ਸੱਥ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਮੁਤਾਬਕ ਆਧੁਨਿਕ ਸੱਥਾਂ ਹਰ ਮੌਸਮ ਦੇ ਅਨੁਕੂਲ ਹੋਣਗੀਆਂ। ਇਨ੍ਹਾਂ ਸੱਥਾਂ ਦੇ ਨਿਰਮਾਣ ਲਈ ਜਗ੍ਹਾ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਹਰ ਆਧੁਨਿਕ ਸੱਥ ਵਿਚ ਬੈਂਚ, ਟੇਬਲ ਕੁਰਸੀਆਂ ਤੇ ਪੱਖੇ ਆਦਿ ਲਗਾਏ ਜਾਣਗੇ ਹਨ, ਕੁਝ ਖਰਚਾ ਪਿੰਡ ’ਚੋਂ ਪੈਸਾ ਇਕੱਠਾ ਕਰਕੇ ਕੀਤਾ ਜਾਣਾ ਹੈ।

LEAVE A REPLY

Please enter your comment!
Please enter your name here