ਪੰਜਾਬ ’ਚ ਅੱਜ 117 ਸੀਟਾਂ ’ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਹਲਕਿਆਂ ’ਚ ਵੋਟਿੰਗ ਜਾਰੀ ਹੈ। ਮਿਲੀ ਜਾਣਕਾਰੀ ਅੰਮ੍ਰਿਤਸਰ ’ਚ 9 ਵਜੇ ਤੱਕ 2 ਫੀਸਦੀ ਵੋਟਾਂ ਪਈਆਂ ਹਨ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਇਸ ਤੋਂ ਇਲਾਵਾ ਆਪ ਪਾਰਟੀ ਤੋਂ ਉਮੀਦਵਾਰ ਜੀਵਨਜੋਤ ਕੌਰ ਇਸ ਮੁਕਾਬਲੇ ‘ਚ ਹਨ ਤੇ ਸੰਯੁਕਤ ਸਮਾਜ ਮੋਰਚੇ ਵਲੋਂ ਸੁਖਜਿੰਦਰ ਸਿੰਘ ਸਾਹੂ ਚੋਣ ਲੜ ਰਹੇ ਹਨ।
ਅੰਮ੍ਰਿਤਸਰ ਦੇ ਹਲਕਿਆਂ ’ਚ 8 ਵਜੇ ਸ਼ੁਰੂ ਹੋਈ ਵੋਟਿੰਗ
9 ਵਜੇ ਤੱਕ 2 ਫੀਸਦੀ ਹੋਈ ਵੋਟਿੰਗ
ਅੰਮ੍ਰਿਤਸਰ ਸਾਊਥ (ਦੱਖਣੀ) – 4.50 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) – 2.30 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) – 5.10 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) – 1.10 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) – 2.30 ਫੀਸਦੀ
ਅਟਾਰੀ – 6.00 ਫੀਸਦੀ
ਬਾਬਾ ਬਕਾਲਾ – 1.90 ਫੀਸਦੀ
ਜੰਡਿਆਲਾ – 5.00 ਫੀਸਦੀ
ਮਜੀਠਾ – 5.85 ਫੀਸਦੀ
ਰਾਜਾਸਾਂਸੀ – 3.06 ਫੀਸਦੀ
11 ਵਜੇ ਤੱਕ ਵੋਟਿੰਗ-15.48 ਫੀਸਦੀ ਵੋਟਾਂ
ਅੰਮ੍ਰਿਤਸਰ ਸਾਊਥ (ਦੱਖਣੀ) – 11.40 ਫੀਸਦੀ
ਅੰਮ੍ਰਿਤਸਰ ਵੈਸਟ (ਪੱਛਮੀ) – 12.90 ਫੀਸਦੀ
ਅੰਮ੍ਰਿਤਸਰ ਨਾਰਥ (ਉੱਤਰ) – 15.77 ਫੀਸਦੀ
ਅੰਮ੍ਰਿਤਸਰ ਈਸਟ (ਪੂਰਬੀ) – 7.10 ਫੀਸਦੀ
ਅੰਮ੍ਰਿਤਸਰ ਸੈਂਟਰਲ (ਕੇਂਦਰੀ) – 16.00 ਫੀਸਦੀ
ਅਟਾਰੀ – 15.00 ਫੀਸਦੀ
ਬਾਬਾ ਬਕਾਲਾ – 15.20 ਫੀਸਦੀ
ਜੰਡਿਆਲਾ – 18.00 ਫੀਸਦੀ
ਮਜੀਠਾ – 20.89 ਫੀਸਦੀ
ਰਾਜਾਸਾਂਸੀ – 17.77 ਫੀਸਦੀ
ਅਜਨਾਲਾ – 21.40 ਫੀਸਦੀ