ਮਾਰਚ, 2017 ਤੋਂ 86,819 ਕਰੋੜ ਰੁਪਏ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵਾਂ ਲਈ ਸਹੂਲਤ ਪ੍ਰਦਾਨ ਕਰਨ ਵਾਸਤੇ ਨਿਵੇਸ਼ ਪੰਜਾਬ ਦੀ ਸ਼ਲਾਘਾ

ਚੰਡੀਗੜ੍ਹ : ਸੂਬੇ ਵਿਚ ਨਿਵੇਸ਼ ਦੇ ਸੁਖਾਵੇਂ ਮਾਹੌਲ ਨੂੰ ਉਤਸ਼ਾਹਤ ਕਰਨ ਦੀ ਸਫਲਤਾ ਉਤੇ ਸੰਤੁਸ਼ਟੀ ਜਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ, ਭਾਰਤ ਦੇ ਉਦਯੋਗਿਕ ਨਕਸ਼ੇ ਉਤੇ ਮੋਹਰੀ ਸੂਬਾ ਅਤੇ ਇਸ ਨੂੰ ਸਭ ਤੋਂ ਵੱਧ ਤਰਜੀਹੀ ਆਲਮੀ ਨਿਵੇਸ਼ ਟਿਕਾਣੇ ਵਜੋਂ ਉਭਰਨ ਦੇ ਦਰ ਉਤੇ ਆਣ ਪਹੁੰਚਿਆ ਹੈ।ਮੁੱਖ ਮੰਤਰੀ ਨੇ ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਮਈ, 2021 ਤੱਕ 86,819 ਕਰੋੜ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵਾਂ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ ਜਿਸ ਨਾਲ ਰੋਜ਼ਗਾਰ ਦੇ 323,260 ਮੌਕੇ ਸਿਰਜੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2017 ਵਿਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਲੈ ਕੇ ਸੂਬੇ ਦੇ ਉਦਯੋਗਿਕ ਸੈਕਟਰ ਵਿਚ ਅਥਾਹ ਤਰੱਕੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਉਦਯੋਗ ਪੱਖੀ ਨਵੀਂ ਨੀਤੀ ਲਿਆਂਦੀ ਗਈ ਜਿਸ ਨਾਲ ਕਾਰੋਬਾਰ ਸੁਖਾਲਾ ਹੋਇਆ ਅਤੇ ਨਿਵੇਸ਼ਕਾਂ ਵਿਚ ਭਰੋਸਾ ਪੈਦਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫ਼ਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ।

ਮੁੱਖ ਮੰਤਰੀ ਨੇ ਉਦਯੋਗਿਕ ਯੂਨਿਟ ਸਥਾਪਤ ਕਰਨ ਲਈ ਸੰਭਾਵੀ ਨਿਵੇਸ਼ਕਾਰਾਂ ਅਤੇ ਉੱਦਮੀਆਂ ਲਈ ਪ੍ਰਵਾਨਗੀ ਵਿਚ ਤੇਜੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਲੀਹੋਂ ਹਟਵੇਂ ਅਨੇਕਾਂ ਕਦਮ ਚੁੱਕਣ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਪੀ.ਬੀ.ਆਈ.ਪੀ.) ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਵਿਚ ਉਦਯੋਗਿਕ ਅਤੇ ਨਿਵੇਸ਼ ਉਤਸ਼ਾਹਤ ਬਿਊਰੋ ਦੀ ਸਥਾਪਨਾ ਕਰਨ ਦੇ ਹਾਲ ਹੀ ਵਿਚ ਕੀਤੇ ਗਏ ਫੈਸਲੇ ਨਾਲ ਸੂਬੇ ਵਿਚ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਬਿਜਨਸ ਫਸਟ ਪੋਰਟਲ ਰਾਹੀਂ ਸਮੇਂ ਸਿਰ ਪ੍ਰਵਾਨਗੀਆਂ ਦੇਣ, ਐਨ.ਓ.ਸੀ. ਅਪਲਾਈ ਕਰਨ ਅਤੇ ਮਨਜੂਰੀਆਂ ਸਮੇਂ ਸਿਰ ਜਾਰੀ ਵਿਚ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਦੱਸਿਆ ਕਿ ਮਈ, 2021 ਵਿਚ 2277 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 1206 ਕਰੋੜ ਰੁਪਏ ਦੀ ਲਾਗਤ ਨਾਲ ਸਬੰਧਤ ਪ੍ਰਾਜੈਕਟ ਰੀਅਲ ਅਸਟੇਟ, ਮਕਾਨ ਅਤੇ ਬੁਨਿਆਦੀ ਢਾਂਚੇ, ਸੈਰ ਸਪਾਟਾ ਤੇ ਪ੍ਰਾਹੁਣਚਾਰੀ, ਸਿਹਤ ਸੰਭਾਲ, ਮੈਨੂਫੈਕਚਰਿੰਗ ਤੇ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਨਾਲ ਸਬੰਧਤ ਹਨ।

ਨਿਵੇਸ਼ ਪੰਜਾਬ ਦੇ ਸੀ.ਈ.ਓ. ਰੱਜਤ ਅਗਰਵਾਲ ਦੇ ਮੁਤਾਬਕ ਮਾਰਚ, 2017 ਤੋਂ ਲੈ ਕੇ 2661 ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚੋਂ 54 ਫੀਸਦੀ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ 37 ਫੀਸਦੀ ਉਸਾਰੀ ਅਧੀਨ ਜਾਂ ਉਸਾਰੀ ਤੋਂ ਬਾਅਦ ਦੇ ਪੜਾਅ ਉਤੇ ਹਨ।ਸੂਬੇ ਭਰ ਵਿੱਚ ਪ੍ਰੋਜੈਕਟਾਂ ਦੀ ਖੇਤਰ ਪੱਧਰ ‘ਤੇ ਵੰਡ ਦੇ ਸੰਦਰਭ ਵਿੱਚ, ਸ੍ਰੀ ਅਗਰਵਾਲ ਨੇ ਦੱਸਿਆ ਕਿ ਏਰੋਸਪੇਸ, ਐਮਆਰਓ ਅਤੇ ਡਿਫੈਂਸ ਵਿੱਚ ਦੋ ਪ੍ਰਾਜੈਕਟ ਸਥਾਪਤ ਕੀਤੇ ਗਏ ਹਨ ਜਦਕਿ ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਵਿੱਚ 386, ਏਲੌਏ ਸਟੀਲ ਅਤੇ ਸਟੀਲ ਵਿੱਚ 150, ਆਟੋ ਅਤੇ ਆਟੋ ਕੰਪੋਨੈਂਟਸ ਵਿੱਚ 82 , ਸਾਈਕਲ ਅਤੇ ਸਾਈਕਲ ਕੰਪੋਨੈਂਟਸ/ਪਾਰਟਸ ਵਿਚ 30, ਬਾਇਓਟੈਕਨਾਲੌਜੀ ਵਿਚ ਸੱਤ, ਕੈਮੀਕਲ ਅਤੇ ਪੈਟਰੋਕੈਮੀਕਲ ਵਿਚ 36, ਈ-ਵਹੀਕਲ ਵਿਚ ਦੋ, ਸਿੱਖਿਆ ਵਿਚ 36, ਇਲੈਕਟ੍ਰਾਨਿਕ ਵਿਚ 28, ਫੁਟਵੇਅਰ ਅਤੇ ਅਸੈਸਰੀਜ਼ ਵਿਚ 18, ਹੈਲਥਕੇਅਰ ਵਿਚ 49, ਆਈਟੀ ਅਤੇ ਆਈਟੀਈਐਸ ਵਿਚ 82, ਲੈਦਰ ਵਿਚ ਦੋ, ਲਾਈਫ ਸਾਇੰਸ ਵਿਚ ਇਕ, ਲਾਈਟ ਇੰਜੀਨੀਅਰਿੰਗ ਅਤੇ ਮਸ਼ੀਨ ਟੂਲ ਵਿਚ 18, ਲਾਜਿਸਟਿਕ ਵਿਚ 29, ਮੈਨੂਫੈਕਚਰਿੰਗ ਵਿਚ 858, ਮੀਡੀਆ ਅਤੇ ਇੰਟਰਟੇਨਮੈਂਟ ਵਿਚ 11, ਮੈਡੀਕਲ ਉਪਕਰਨਾਂ ਵਿਚ ਅੱਠ, ਐਨਆਰਐਸਈ ਪਾਵਰ ਪ੍ਰਾਜੈਕਟਾਂ ਵਿਚ 23, ਹੋਰ ਸੇਵਾਵਾਂ ਸਬੰਧੀ ਪ੍ਰਾਜੈਕਟਾਂ ਵਿਚ 49, ਫਾਰਮਾਸਿਊਟੀਕਲ ਵਿੱਚ 49, ਪਲਾਸਟਿਕ ਵਿੱਚ 35, ਪਾਵਰ ਵਿੱਚ ਪੰਜ, ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿੱਚ 215, ਰੀਟੇਲ ਅਤੇ ਈ-ਕਾਮਰਸ ਵਿੱਚ 11, ਹੁਨਰ ਵਿਕਾਸ ਕੇਂਦਰਾਂ ਵਿੱਚ ਚਾਰ, ਸਟਾਰਟ-ਅੱਪਸ ਵਿੱਚ ਅੱਠ, ਟੈਕਸਟਾਈਲ, ਤਕਨੀਕੀ ਟੈਕਸਟਾਈਲ, ਅਪੈਰਲਸ ਅਤੇ ਮੇਕ-ਅੱਪ ਵਿੱਚ 199 ਅਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਦੇ ਖੇਤਰ ਵਿੱਚ 128 ਪ੍ਰਾਜੈਕਟ ਸ਼ਾਮਲ ਹਨ।

16 ਮਾਰਚ, 2017 ਤੋਂ 31 ਮਈ, 2021 ਤੱਕ ਜ਼ਿਲ੍ਹਾ ਪੱਧਰ ‘ਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨਾਲ ਹੋਏ ਨਿਵੇਸ਼ ਬਾਰੇ ਦੱਸਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ 24750 ਨੌਕਰੀਆਂ ਦੀ ਸਮਰੱਥਾ ਵਾਲੇ 24698 ਕਰੋੜ ਰੁਪਏ ਦੇ 70 ਪ੍ਰਾਜੈਕਟਾਂ ਨਾਲ ਸਿਖਰ ‘ਤੇ ਹੈ। ਇਸ ਤੋਂ ਬਾਅਦ ਐਸ.ਏ.ਐਸ.ਨਗਰ ਨੇ 61,663 ਨੌਕਰੀਆਂ ਦੀ ਸਮਰੱਥਾ ਨਾਲ 23,172 ਕਰੋੜ ਰੁਪਏ ਦੇ ਨਿਵੇਸ਼ ਵਾਲੇ 609 ਪ੍ਰਾਜੈਕਟ ਅਤੇ ਲੁਧਿਆਣਾ ਨੇ 12,094 ਕਰੋੜ ਰੁਪਏ ਦੇ ਨਿਵੇਸ਼ ਨਾਲ 88,836 ਪ੍ਰਸਤਾਵਿਤ ਨੌਕਰੀਆਂ ਵਾਲੇ 590 ਪ੍ਰਾਜੈਕਟ ਪ੍ਰਾਪਤ ਕੀਤੇ ਹਨ। ਪਟਿਆਲੇ ਵਿੱਚ 17,257 ਨੌਕਰੀਆਂ ਵਾਲੇ 226 ਪ੍ਰਾਜੈਕਟ ਹਨ ਜਿਨ੍ਹਾਂ ਦੀ ਕੁੱਲ ਲਾਗਤ 5576 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਨੇ 13435 ਨੌਕਰੀਆਂ ਵਾਲੇ 146 ਪ੍ਰੋਜੈਕਟ ਪ੍ਰਾਪਤ ਕੀਤੇ ਹਨ ਜਿਸ ਦੀ ਲਾਗਤ 3691 ਕਰੋੜ ਰੁਪਏ ਹੈ।ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 235 ਪ੍ਰਾਜੈਕਟਾਂ ਨਾਲ 3080 ਕਰੋੜ ਰੁਪਏ ਦਾ ਨਿਵੇਸ਼ ਕਰਕੇ 17632 ਵਿਅਕਤੀਆਂ ਲਈ ਰੁਜ਼ਗਾਰ ਪੈਦਾ ਕਰੇਗਾ ਜਦਕਿ ਸ਼ਹੀਦ ਭਗਤ ਸਿੰਘ ਨਗਰ 3005 ਕਰੋੜ ਰੁਪਏ ਦੀ ਲਾਗਤ ਵਾਲੇ 27 ਪ੍ਰਾਜੈਕਟ ਨਾਲ 8026 ਨੌਕਰੀਆਂ ਦੇ ਮੌਕੇ ਪੈਦਾ ਕਰੇਗਾ ਅਤੇ ਰੂਪਨਗਰ 1977 ਕਰੋੜ ਰੁਪਏ ਦੀ ਲਾਗਤ ਵਾਲੇ 38 ਪ੍ਰਾਜੈਕਟਾਂ ਨਾਲ 9432 ਵਿਅਕਤੀਆਂ ਨੂੰ ਰੁਜ਼ਗਾਰ ਦੇਵੇਗਾ।

ਹੋਰ ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ (ਪ੍ਰਾਜੈਕਟ 59, ਲਾਗਤ 1,959 ਕਰੋੜ ਰੁਪਏ, ਨੌਕਰੀਆਂ 6360); ਬਰਨਾਲਾ (ਪ੍ਰਾਜੈਕਟ 42, ਲਾਗਤ 1164 ਕਰੋੜ ਰੁਪਏ, ਨੌਕਰੀਆਂ 5204), ਜਲੰਧਰ (133 ਪ੍ਰਾਜੈਕਟ, 1081 ਕਰੋੜ ਰੁਪਏ ਦਾ ਨਿਵੇਸ਼, 9319 ਨੌਕਰੀਆਂ), ਪਠਾਨਕੋਟ (34 ਪ੍ਰਾਜੈਕਟ, 1066 ਕਰੋੜ ਰੁਪਏ ਦਾ ਨਿਵੇਸ਼, 2697 ਨੌਕਰੀਆਂ), ਸੰਗਰੂਰ (124 ਪ੍ਰਾਜੈਕਟ, 943 ਕਰੋੜ ਦੀ ਲਾਗਤ, 11214 ਨੌਕਰੀਆਂ), ਗੁਰਦਾਸਪੁਰ (64 ਪ੍ਰਾਜੈਕਟ, 649 ਕਰੋੜ ਰੁਪਏ ਦੀ ਲਾਗਤ, 16720 ਨੌਕਰੀਆਂ), ਸ੍ਰੀ ਮੁਕਤਸਰ ਸਾਹਿਬ (27 ਪ੍ਰਾਜੈਕਟ, 580 ਕਰੋੜ ਰੁਪਏ ਦਾ ਨਿਵੇਸ਼, 2023 ਨੌਕਰੀਆਂ), ਫਰੀਦਕੋਟ (29 ਪ੍ਰਾਜੈਕਟ, 398 ਕਰੋੜ ਰੁਪਏ, 3971 ਨੌਕਰੀਆਂ), ਮਾਨਸਾ (19 ਪ੍ਰਾਜੈਕਟ, 380 ਕਰੋੜ ਰੁਪਏ ਦਾ ਨਿਵੇਸ਼, 466 ਨੌਕਰੀਆਂ), ਫਿਰੋਜ਼ਪੁਰ (27 ਪ੍ਰਾਜੈਕਟ, 332 ਕਰੋੜ ਰੁਪਏ ਦਾ ਨਿਵੇਸ਼, 16515 ਨੌਕਰੀਆਂ), ਫਾਜ਼ਿਲਕਾ (49 ਪ੍ਰਾਜੈਕਟ, 321 ਕਰੋੜ ਰੁਪਏ ਦਾ ਨਿਵੇਸ਼, 1930 ਨੌਕਰੀਆਂ), ਕਪੂਰਥਲਾ (29 ਪ੍ਰਾਜੈਕਟ, 276 ਕਰੋੜ ਰੁਪਏ, 3667 ਨੌਕਰੀਆਂ), ਮੋਗਾ (51 ਪ੍ਰਾਜੈਕਟ, 203 ਕਰੋੜ ਰੁਪਏ, 1022 ਨੌਕਰੀਆਂ) ਅਤੇ ਤਰਨ ਤਾਰਨ (33 ਪ੍ਰਾਜੈਕਟ, 173 ਕਰੋੜ ਰੁਪਏ, 1121 ਨੌਕਰੀਆਂ) ਸ਼ਾਮਲ ਹਨ।

LEAVE A REPLY

Please enter your comment!
Please enter your name here