ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਆਹਮੋ-ਸਾਹਮਣੇ ਆ ਗਏ ਹਨ। ਦਰਅਸਲ ਸੀਐਮ ਚੰਨੀ ਨੇ ‘ਆਪ’ ਆਗੂਆਂ ਨੂੰ ‘ਕਾਲੇ ਅੰਗਰੇਜ਼ਾਂ’ ਦੀ ਪਾਰਟੀ ਕਿਹਾ ਸੀ। ਕੇਜਰੀਵਾਲ ਨੇ ਆਪਣੇ ਬਿਆਨ ‘ਤੇ ਪਲਟਵਾਰ ਕਰਨ ‘ਚ ਦੇਰ ਨਹੀਂ ਲਗਾਈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਰੰਗ ਭਾਵੇਂ ਕਾਲਾ ਹੋਵੇ ਪਰ ਉਨ੍ਹਾਂ ਦਾ ਇਰਾਦਾ ਸਾਫ਼ ਹੈ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਮੈਂ ਕਿਹਾ ਕਿ ਪੰਜਾਬ ਦੀ ਹਰ ਔਰਤ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ, ਉਦੋਂ ਤੋਂ ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕੇਜਰੀਵਾਲ ਦੇ ਕੱਪੜੇ ਖਰਾਬ ਹਨ, ਅੱਜ ਕਿਹਾ ਕੇਜਰੀਵਾਲ ਕਾਲਾ ਹੈ। ਚੰਨੀ ਸਾਹਿਬ, ਮੇਰਾ ਰੰਗ ਕਾਲਾ ਹੈ। ਪਰ ਪੰਜਾਬ ਦੀਆਂ ਮੇਰੀਆਂ ਮਾਂਵਾਂ ਅਤੇ ਭੈਣਾਂ ਇਸ ਕਾਲੇ ਪੁੱਤਰ/ਭਰਾ ਨੂੰ ਪਸੰਦ ਕਰਦੀਆਂ ਹਨ। ਉਹ ਜਾਣਦੇ ਹਨ ਕਿ ਮੇਰੇ ਇਰਾਦੇ ਸਾਫ਼ ਹਨ।
जबसे मैंने कहा कि पंजाब की हर महिला को 1000 रुपए महीना देंगे, चन्नी साहिब मुझे गालियाँ दे रहे हैं। बोले कि केजरीवाल के कपड़े ख़राब हैं, आज बोले केजरीवाल काला है
चन्नी साहिब, मेरा रंग काला है। पर पंजाब की मेरी माँ बहनों को ये काला बेटा/भाई पसंद है।उनको पता है कि मेरी नीयत साफ़ है https://t.co/ZcNvFkLCM1
— Arvind Kejriwal (@ArvindKejriwal) December 1, 2021