ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ, 2 ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਮੁਸਾਫਿਰਾਂ ਦੀ ਗਈ ਜਾਨ

0
61

ਪੰਜਾਬ ਦੇ ਸ਼ਹਿਰ ਕੁਰਾਲੀ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਕੁਰਾਲੀ ਫਲਾਈਓਵਰ ‘ਤੇ 2 ਬੱਸਾਂ ਦੀ ਆਪਸ ‘ਚ ਟੱਕਰ ਹੋ ਗਈ। ਇਸ ਦੁਰਘਟਨਾ ‘ਚ ਦੋ ਯਾਤਰੀਆਂ ਦੀ ਜਾਨ ਚਲੀ ਗਈ। ਇਸਦੇ ਨਾਲ ਹੀ 30 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਸਥਾਨਕ ਸਿਟੀ ਪੁਲਿਸ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਬੱਸਾਂ ਕਬਜ਼ੇ ‘ਚ ਲੈਂਦੇ ਹੋਏ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਡਰਾਈਵਰ ਤੇ ਕੰਡਕਟਰ ਪੁਲ ਤੋਂ ਹੇਠਾਂ ਡਿੱਗ ਗਏ। ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹਨ।

ਜਾਣਕਾਰੀ ਅਨੁਸਾਰ ਦੋਨੋਂ ਬੱਸਾਂ ਰੂਪਨਗਰ ਵਾਲੇ ਪਾਸਿਓਂ ਖਰੜ ਵੱਲ ਨੂੰ ਜਾ ਰਹੀਆਂ ਸਨ। ਇਸੇ ਦੌਰਾਨ ਇੱਕ ਬੱਸ ਦੇ ਡਰਾਇਵਰ ਵੱਲੋਂ ਦੂਜੀ ਬੱਸ ਨੂੰ ਓਵਰਟੇਕ ਕਰਨ ਦੌਰਾਨ ਇਹ ਸਾਰੀ ਘਟਨਾ ਵਾਪਰੀ। ਹਾਦਸੇ ਦੌਰਾਨ ਇੱਕ ਬੱਸ ਰੇਲਵੇ ਓਵਰ ਬ੍ਰਿਜ ਦੀ ਰੇਲਿੰਗ ‘ਤੇ ਚੜਨ ਦੌਰਾਨ ਅੱਧ ਵਿਚਕਾਰ ਪੁਲ਼ ‘ਤੇ ਲਟਕ ਗਈ। ਇਸੇ ਦੌਰਾਨ ਦੋ ਸਵਾਰੀਆਂ ਬੱਸ ‘ਚੋਂ ਓਵਰਬਿ੍ਰਜ ਦੀ ਕਰੀਬ 30 ਫੁੱਟ ਉਚਾਈ ਤੋਂ ਥੱਲੇ ਜਾਂਦੀ ਸਰਵਿਸ ਰੋਡ ‘ਤੇ ਡਿੱਗ ਪਈਆਂ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਸਿਟੀ ਥਾਣਾ ਪੁਲਿਸ ਦੀ ਟੀਮ ਤੇ ਇਕੱਠੇ ਹੋਏ ਲੋਕਾਂ ਨੇ ਸਵਾਰੀਆਂ ਨੂੰ ਬੱਸ ‘ਚੋਂ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।

ਸਵਾਰੀਆਂ ਅਨੁਸਾਰ ਬੱਸ ਡਰਾਈਵਰ ਦੀ ਗਲਤ ਡਰਾਈਵਿੰਗ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਜਿਸਤੋਂ ਬਾਅਦ ਜ਼ਖ਼ਮੀਆਂ  ਨੂੰ ਕੁਰਾਲੀ ਚੰਡੀਗੜ੍ਹ, ਮੋਹਾਲੀ ਦੇ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ।

LEAVE A REPLY

Please enter your comment!
Please enter your name here