ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੀਤੇ ਦਿਨੀਂ ਜਸਬੀਰ ਜੱਸੀ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਸਬੀਰ ਜੱਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ।
ਆਪਣੀ ਪੋਸਟ ’ਚ ਗਾਇਕ ਜਸਬੀਰ ਜੱਸੀ ਲਿਖਦੇ ਹਨ, ‘‘ਮੈਂ ਸੋਚਿਆ ਸੀ ਇਸ ਵਾਰ ਜੋ ਵੀ ਸੀ. ਐੱਮ. ਬਣੇਗਾ, ਉਸ ਤੋਂ ਆਪਣੇ ਨਿੱਜੀ ਕੰਮ ਕਰਾਵਾਂਗਾ ਕਿਉਂਕਿ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਕਹਿੰਦੇ ਹਨ ਕਿ ਇੰਨੀ ਜਾਣ-ਪਛਾਣ ਹੋਣ ਦੇ ਬਾਵਜੂਦ ਤੂੰ ਕਿਸੇ ਤੋਂ ਕੰਮ ਨਹੀਂ ਲੈਂਦਾ ਪਰ ਦੇਖੋ ਮੇਰੀ ਕਿਸਮਤ ਕਿ ਸੀ. ਐੱਮ. ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ, ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ।’’