ਬਟਾਲਾ : ਬੀਤੇ ਕੱਲ੍ਹ ਪਿੰਡ ਕੱਲੂ ਸੋਹਲ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਕ ਪਰਿਵਾਰ ‘ਚ ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਗਮੀ ਵਿਚ ਬਦਲ ਗਈਆਂ ਜਦੋਂ ਘਰ ‘ਚ ਹੀ ਖੇਡ ਰਹੇ ਇਕ 6 ਸਾਲਾ ਬੱਚੇ ਦੀ ਕਾਰ ਬੈਕ ਕਰਦੇ ਸਮੇਂ ਹੇਠਾਂ ਆਉਣ ਨਾਲ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ 6 ਸਾਲਾ ਭਰਾ ਮਨਕੀਰਤ ਸਿੰਘ ਘਰ ਵਿਚ ਖੇਡ ਰਿਹਾ ਸੀ। ਜਦੋਂ ਉਸ ਦਾ ਚਾਚਾ ਆਪਣੀ ਗੱਡੀ ’ਤੇ ਸਵਾਰ ਹੋ ਕੇ ਬਾਹਰ ਚੱਲਾ ਸੀ ਤਾਂ ਗੱਡੀ ਬੈਕ ਕਰਦੇ ਸਮੇਂ ਅਚਾਨਕ ਉਸਦਾ ਉਕਤ ਭਰਾ ਕਾਰ ਹੇਠਾਂ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਅਸੀਂ ਉਸ ਨੂੰ ਜ਼ਖ਼ਮੀ ਹਾਲਤ ‘ਚ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਗਏ, ਜਿਥੇ ਡਾਕਟਰਾਂ ਨੇ ਮਨਕੀਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
 
			 
		