ਦਿੱਲੀ ਦੀ ਅਦਾਲਤ ’ਚ ਹੋਈ ਫਾਇਰਿੰਗ, ਜਾਣੋ ਪੂਰਾ ਮਾਮਲਾ

0
191

ਦਿੱਲੀ ਸਥਿਤ ਰੋਹਿਣੀ ਕੋਰਟ ’ਚ ਇਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੁਰੱਖਿਆ ਕਰਮੀ ਵੱਲੋਂ ਗੋਲੀ ਚਲਾਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਅਦਾਲਤੀ ਕੰਪਲੈਕਸ ’ਚ ਹੜਕੰਪ ਮਚ ਗਿਆ। ਰੋਹਿਣੀ ਅਦਾਲਤ ’ਚ 8 ਮਹੀਨਿਆਂ ਦੌਰਾਨ ਅੱਜ ਫਿਰ ਗੋਲੀ ਚੱਲੀ ਪਰ ਇਸ ਵਾਰ ਮਾਮਲਾ ਅਲੱਗ ਹੈ। ਜਾਣਕਾਰੀ ਮੁਤਾਬਿਕ ਨਾਗਾਲੈਂਡ ਦੇ ਸੁਰੱਖਿਆ ਕਰਮੀ ਦੀ ਇਕ ਵਕੀਲ ਨਾਲ ਬਹਿਸ ਹੋਈ ਸੀ। ਜਦੋਂ ਹੱਥੋਂਪਾਈ ਦਾ ਨੌਬਤ ਆ ਗਈ ਤਾਂ ਸਥਿਤੀ ਕਾਬੂ ਕਰਨ ਲਈ ਸੁਰੱਖਿਆ ਕਰਮੀ ਨੇ ਰੋਹਿਣੀ ਕੋਰਟ ਕੰਪਲੈਕਸ ’ਚ ਏਕੇ-47 ਨਾਲ ਗੋਲੀਬਾਰੀ ਕੀਤੀ।

ਜਾਣਕਾਰੀ ਅਨੁਸਾਰ ਸੁਰੱਖਿਆ ਕਰਮੀ ਨਾਗਾਲੈਂਡ ਆਰਮਡ ਫੋਰਸ ਦਾ ਜਵਾਨ ਹੈ। ਅੱਜ ਸਵੇਰੇ ਇਕ ਵਕੀਲ ਅਦਾਲਤ ’ਚ ਦਾਖ਼ਲ ਹੋ ਰਿਹਾ ਸੀ। ਇਸ ਦੌਰਾਨ ਜਦੋਂ ਉਥੇ ਤਾਇਨਾਤ ਸੁਰੱਖਿਆ ਕਰਮੀ ਨੇ ਵਕੀਲ ਨੂੰ ਜਾਂਚ ਲਈ ਰੋਕਿਆ ਤਾਂ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਕੀਲ ਨੇ ਸੁਰੱਖਿਆ ਕਰਮੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਜਵਾਨ ਨੇ ਜ਼ਮੀਨ ’ਤੇ  ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੁਲਿਸ ਨੇ ਜਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉੱਥੇ ਲੱਗੇ ਸੀਸੀਟੀਵੀ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਇਸ ਦੇ ਨਾਲ ਹੀ ਵਕੀਲਾਂ ਨੇ ਦੋਸ਼ ਲਾਇਆ ਕਿ ਚੈਕਿੰਗ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਦੁਰਵਿਹਾਰ ਕੀਤਾ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇਖ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ’ਚ ਗ਼ਲਤੀ ਕਿਸ ਦੀ ਹੈ?

 

LEAVE A REPLY

Please enter your comment!
Please enter your name here