ਤੁਰਕੀ ਵਿਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਪੱਛਮੀ ਤੁਰਕੀ ਵਿਚ ਇਕ ਹਾਈਵੇਅ ‘ਤੇ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ਨਾਲ ਬੱਸ ਵਿਚ ਸਵਾਰ 14 ਲੋਕਾਂ ਦੀ ਮੌਤ ਹੋ ਗਈ।

ਬਲੀਕੇਸਿਰ ਸੂਬੇ ਦੇ ਗਵਰਨਰ ਦਫਤਰ ਨੇ ਦੱਸਿਆ ਕਿ ਹਾਦਸੇ ਵਿਚ 18 ਲੋਕ ਜ਼ਖਮੀ ਵੀ ਹੋਏ ਹਨ ਜਿਹਨਾਂ ਦਾ ਪੰਜ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 4:40 ‘ਤੇ ਹੋਇਆ। ਸੰਬੰਧਤ ਸੂਚਨਾ ਵਿਭਾਗ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਦੇ ਕਰਮੀ ਮੌਕੇ ‘ਤੇ ਪਹੁੰਚੇ, ਜਿੱਥੇ 11 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ 3 ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

LEAVE A REPLY

Please enter your comment!
Please enter your name here