ਡਾਕਘਰ ਦੀ ਇਸ ਸਕੀਮ ‘ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਮੁਨਾਫ਼ਾ, ਜਾਣੋ ਪੂਰੀ ਸਕੀਮ

0
29

ਅੱਜ ਦੇ ਸਮੇਂ ‘ਚ ਨਿਵੇਸ਼ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਲਈ ਹਰ ਕੋਈ ਇਹੀ ਚਾਹੁੰਦਾ ਹੈ ਕਿ ਉਹ ਜਿੱਥੇ ਨਿਵੇਸ਼ ਕਰੇ ਉੱਥੇ ਉਸ ਦਾ ਨਿਵੇਸ਼ ਸੁਰੱਖਿਅਤ ਹੋਣ ਦੇ ਨਾਲ-ਨਾਲ ਵਧੀਆ ਰਿਟਰਨ ਵੀ ਦੇਵੇ। ਇਸ ਲਈ ਪੋਸਟ ਆਫ਼ਿਸ ਜ਼ਰੀਏ ਕੀਤੇ ਗਏ ਨਿਵੇਸ਼ ਵਿਚ ਜੋਖ਼ਮ ਨਾ ਦੇ ਬਰਾਬਰ ਹੁੰਦਾ ਹੈ। ਪੋਸਟ ਆਫ਼ਿਸ ਗਰਾਮ ਸੁਰੱਖਿਆ ਯੋਜਨਾ ਜ਼ਰੀਏ ਬਿਨਾਂ ਜੋਖ਼ਮ ਜ਼ਿਆਦਾ ਨਿਵੇਸ਼ ਕਮਾਇਆ ਜਾ ਸਕਦਾ ਹੈ।

ਇਸ ਸਕੀਮ ਵਿਚ ਨਿਯਮਿਤ ਨਿਵੇਸ਼ ਦੇ ਬਾਅਦ ਤੁਸੀਂ ਇਕਮੁਸ਼ਤ 35 ਲੱਖ ਰੁਪਏ ਤੱਕ ਕਮਾ ਲਾਭ ਕਮਾ ਸਕਦੇ ਹੋ। ਪੋਸਟ ਆਫ਼ਿਸ ਗਰਾਮ ਸੁਰੱਖਿਆ ਯੋਜਨਾ ਤਹਿਤ ਬਿਹਤਰ ਰਿਟਰਨ ਦੇ ਨਾਲ-ਨਾਲ ਲਾਈਫ ਇੰਸ਼ੋਰੈਂਸ ਦਾ ਵੀ ਲਾਭ ਕਮਾ ਸਕਦੇ ਹੋ।

ਗਰਾਮ ਸੁਰੱਖਿਆ ਸਕੀਮ ਵਿਚ ਨਿਵੇਸ਼ ਲਈ ਉਮਰ 19 ਤੋਂ 55 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਇਸ ਸਕੀਮ ਵਿਚ 10,000 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਪ੍ਰੀਮੀਅਮ ਤੁਸੀਂ ਮਹੀਨਾਵਾਰ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਆਧਾਰ ‘ਤੇ ਭੁਗਤਾਨ ਕਰ ਸਕਦੇ ਹੋ। ਪ੍ਰੀਮੀਅਮ ਦੇ ਭੁਗਤਾਨ ਲਈ ਤੁਹਾਨੂੰ 30 ਦਿਨਾਂ ਦੀ ਛੋਟ ਮਿਲੇਗੀ।

ਯੋਜਨਾ ਦੇ ਤਹਿਤ ਜੇਕਰ ਤੁਸੀਂ 19 ਸਾਲ ਦੀ ਉਮਰ ਵਿਚ 10 ਲੱਖ ਰੁਪਏ ਦੀ ਗਰਾਮ ਸੁਰੱਖਿਆ ਯੋਜਨਾ ਖ਼ਰੀਦਦੇ ਹੋ ਤਾਂ 55 ਸਾਲ ਲਈ ਤੁਹਾਨੂੰ ਹਰ ਮਹੀਨੇ 1515 ਰੁਪਏ ਪ੍ਰੀਮੀਅਮ ਭਰਨਾ ਹੋਵੇਗਾ। ਜਦੋਂਕਿ 58 ਸਾਲ ਲਈ 1463 ਰੁਪਏ ਅਤੇ 60 ਸਾਲ ਲਈ 1411 ਰੁਪਏ ਮਹੀਨੇ ਜਮ੍ਹਾ ਕਰਨਾ ਹੋਵੇਗਾ। ਇਸ ਸਕੀਮ ਦੇ ਤਹਿਤ ਨਿਵੇਸ਼ਕਾਂ ਨੂੰ ਹਰ ਰੋਜ਼ ਕਰੀਬ 50 ਰੁਪਏ ਭਾਵ ਮਹੀਨੇ ਵਿਚ 1500 ਰੁਪਏ ਜਮ੍ਹਾ ਕਰਨੇ ਹੋਣਗੇ।

ਨਿਵੇਸ਼ਕਾਂ ਨੂੰ 55 ਸਾਲ ਲਈ 31.60 ਲੱਖ ਰੁਪਏ, 58 ਸਾਲ ਲਈ 33.40 ਲੱਖ ਰੁਪਏ ਅਤੇ 60 ਸਾਲ ਲਈ 34.60 ਲੱਖ ਰੁਪਏ ਦਾ ਮਚਿਊਰਿਟੀ ਲਾਭ ਮਿਲੇਗਾ। ਗਰਾਮ ਸੁਰੱਖਿਆ ਯੋਜਨਾ ਦੇ ਤਹਿਤ ਇਹ ਰਕਮ ਵਿਅਕਤੀ ਦੇ 80 ਸਾਲ ਦੇ ਹੋਣ ‘ਤੇ ਉਸ ਨੂੰ ਸੌਂਪ ਦਿੱਤੀ ਜਾਂਦੀ ਹੈ। ਹਾਲਾਂਕਿ ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਰਾਸ਼ੀ ਵਿਅਕਤੀ ਦੇ ਕਾਨੂੰਨੀ ਉੱਤਰਾਧਿਕਾਰੀ ਨੂੰ ਮਿਲਦੀ ਹੈ।

ਖ਼ਾਤਾਧਾਰਕ 3 ਸਾਲ ਬਾਅਦ ਪਾਲਸੀ ਸਰੰਡਰ ਕਰਨ ਦਾ ਵਿਕਲਪ ਚੁਣ ਸਕਦੇ ਹਨ। ਹਾਲਾਂਕਿ ਉਸ ਸਥਿਤੀ ਵਿਚ ਲਾਭ ਦੀ ਗੁੰਜਾਇਸ਼ ਨਾ ਦੇ ਬਰਾਬਰ ਹੋਵੇਗੀ। ਪਾਲਿਸੀ ਦਾ ਸਭ ਤੋਂ ਵੱਡਾ ਆਕਰਸ਼ਨ ਇੰਡੀਆ ਪੋਸਟ ਵਲੋਂ ਦਿੱਤਾ ਜਾਣ ਵਾਲਾ ਬੋਨਸ ਹੈ ਅਤੇ ਆਖ਼ਰੀ ਘੋਸ਼ਿਤ ਬੋਨਸ ਹਰੇਕ ਸਾਲ 60 ਰੁਪਏ ਪ੍ਰਤੀ 1,000 ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਡਾਕਘਰ ਵਿਚ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।

LEAVE A REPLY

Please enter your comment!
Please enter your name here