ਗੰਨੇ ਦਾ ਰਸ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਜਾਣੋ ਕਿਹੜੀਆਂ ਬਿਮਾਰੀਆਂ ਤੋਂ ਦਿੰਦਾ ਹੈ ਰਾਹਤ

0
51

ਹਰ ਵਿਅਕਤੀ ਲਈ ਸਿਹਤਮੰਦ ਹੋਣਾ ਜਰੂਰੀ ਹੈ। ਇਸ ਲਈ ਲੋਕ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਵੱਖ-ਵੱਖ ਚੀਜ਼ਾਂ ਦਾ ਸੇਵਨ ਕਰਦੇ ਹਨ। ਇਸ ਦੇ ਨਾਲ ਹੀ ਲੋਕ ਹਰ ਮੌਸਮ ਵਿੱਚ ਵੱਖ -ਵੱਖ ਤਰ੍ਹਾਂ ਦੇ ਫਲਾਂ ਦੇ ਜੂਸ ਪੀਣਾ ਪਸੰਦ ਕਰਦੇ ਹਨ, ਪਰ ਕੁਝ ਫਲ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਜੂਸ ਕਿਸੇ ਵੀ ਮੌਸਮ ਵਿੱਚ ਤੁਹਾਡੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਗੰਨਾ ਸਾਡੇ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਸਾਬਤ ਹੋ ਸਕਦਾ ਹੈ। ਹਰਾ ਦਿਖਾਈ ਦੇਣ ਵਾਲਾ ਗੰਨਾ ਨਾ ਸਿਰਫ ਸਰਦੀਆਂ ਵਿੱਚ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਬਲ ਕਿ ਗਰਮੀਆਂ ਵਿੱਚ ਵੀ ਸਰੀਰ ਨੂੰ ਠੰਡਾ ਰੱਖਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਗੰਨੇ ਦਾ ਜੂਸ ਪੀਣ ਨਾਲ ਨਾ ਸਿਰਫ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਬਲਕਿ ਇਹ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਨਾਲ ਲੜਨ ਵਿੱਚ ਵੀ ਸਹਾਇਤਾ ਕਰਦਾ ਹੈ। ਸਵਾਦ ਵਿੱਚ ਮਿੱਠਾ ਹੋਣ ਦੇ ਬਾਵਜੂਦ, ਗੰਨੇ ਦੇ ਰਸ ਵਿੱਚ ਚਰਬੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਗੰਨੇ ਦੇ ਜੂਸ ਵਿੱਚ ਨਿੰਬੂ ਅਤੇ ਹਲਕਾ ਸੇਂਧਾ ਨਮਕ ਮਿਲਾ ਕੇ ਪੀਣਾ ਇਸਨੂੰ ਹੋਰ ਵੀ ਸੁਆਦੀ ਬਣਾਉਂਦਾ ਹੈ ਅਤੇ ਨਾਲ ਹੀ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਸਨੂੰ ਸਿਹਤਮੰਦ ਰੱਖਦਾ ਹੈ। ਗੰਨੇ ਵਿੱਚ ਫਾਈਬਰ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤਾਜ਼ਾ ਗੰਨੇ ਦਾ ਰਸ ਪੀਲੀਆ, ਅਨੀਮੀਆ ਅਤੇ ਐਸਿਿਡਟੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਗਰਮੀਆਂ ਵਿੱਚ ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।ਆਓ ਜਾਣਦੇ ਹਾਂ ਕਿ ਇਸ ਗੰਨੇ ਦੇ ਰਸ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ:

ਗੰਨਾ ਸਾਡੇ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ, ਜਿਸਦੇ ਕਾਰਨ ਇਹ ਸ਼ੂਗਰ ਦੀ ਬਿਮਾਰੀ ਵਿੱਚ ਵੀ ਪੀਤਾ ਜਾ ਸਕਦਾ ਹੈ। ਕੁਦਰਤੀ ਮਿਠਾਸ ਨਾਲ ਭਰਿਆ ਗੰਨੇ ਦਾ ਰਸ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।

ਪੀਲੀਆ ਹੋਣ ‘ਤੇ ਮਰੀਜ਼ ਨੂੰ ਗੰਨੇ ਦਾ ਰਸ ਦਿੱਤਾ ਜਾਂਦਾ ਹੈ। ਗੰਨੇ ਦਾ ਰਸ ਜਿਗਰ ਲਈ ਬਹੁਤ ਵਧੀਆ ਹੁੰਦਾ ਹੈ। ਇਹ ਜਿਗਰ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਜਿਗਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।

ਇਹ ਇਮਿਊਨਿਟੀ ਵਧਾਉਂਦਾ ਹੈ। ਇਸ ਦੇ ਨਾਲ ਹੀ ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਮਜ਼ਬੂਤ ਇਮਿਊਨ ਸਿਸਟਮ ਦੇ ਕਾਰਨ, ਸਰੀਰ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।

ਭਾਰ ਘਟਾਉਂਦਾ ਹੈਗੰਨੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਵਧਦੇ ਭਾਰ ਨੂੰ ਘਟਾਉਣ ਵਿੱਚ ਸਹਾਇਤਾ ਕਰਦੀ ਹੈ। ਇਹ ਸਰੀਰ ਵਿੱਚ ਨੁਕਸਾਨਦੇਹ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਹੈ, ਜਿਸ ਕਾਰਨ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।

ਚਮੜੀ ਨੂੰ ਚਮਕਦਾਰ ਬਣਾਉਂਦਾ ਹੈਗਰਮੀਆਂ ਵਿੱਚ, ਤੇਜ਼ ਧੁੱਪ ਅਤੇ ਪਸੀਨੇ ਦੇ ਕਾਰਨ ਚਮੜੀ ਆਪਣੀ ਚਮਕ ਗੁਆਉਣਾ ਸ਼ੁਰੂ ਕਰ ਦਿੰਦੀ ਹੈ। ਗੰਨੇ ਦਾ ਰਸ ਪੀਣ ਨਾਲ ਚਮੜੀ ਚਮਕਦਾਰ ਰਹਿੰਦੀ ਹੈ।

ਗੰਨੇ ‘ਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੁਕਰੋਜ਼ ਹੁੰਦਾ ਹੈ ਜੋ ਕਿਸੇ ਵੀ ਜ਼ਖ਼ਮ ਨੂੰ ਭਰਨ ਵਿੱਚ ਸਹਾਇਤਾ ਕਰਦਾ ਹੈ। ਇਹ ਚਿਹਰੇ ਦੇ ਸਾਰੇ ਦਾਗ -ਧੱਬੇ ਦੂਰ ਕਰਦਾ ਹੈ ਅਤੇ ਸਰੀਰ ਦੇ ਗੰਦੇ ਖੂਨ ਨੂੰ ਸਾਫ਼ ਕਰਦਾ ਹੈ।

LEAVE A REPLY

Please enter your comment!
Please enter your name here