ਖਜੂਰ ਨੂੰ ਸੂਪਰਫੂਡ ਮੰਨਿਆ ਜਾਂਦਾ ਹੈ। ਖਜੂਰ (Khajoor Ke Fayde) ਵਿੱਚ ਹੇਲਦੀ ਫੈਟਸ, ਸੋਡੀਅਮ, ਖੁਰਾਕ ਫਾਈਬਰ, ਕੁਦਰਤੀ ਸ਼ੂਗਰ, ਪ੍ਰੋਟੀਨ, ਵਿਟਾਮਿਨ ਡੀ, ਆਇਰਨ ਅਤੇ ਪੋਟਾਸ਼ੀਅਮ ਮੌਜੂਦ ਹੁੰਦੇ ਹੈ। ਹਾਲਾਂਕਿ ਖਜੂਰ ਸਾਰੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਗਰਭਵਤੀ ਔਰਤਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਦੀ ਮੰਨੀਏ ਤਾਂ ਖਜੂਰ ਲੇਬਰ ਪੇਨ ਘੱਟ ਕਰਨ ‘ਚ ਬਹੁਤ ਮਦਦ ਕਰਦਾ ਹੈ। ਖਜੂਰ ਦੇ ਸੇਵਨ ਨਾਲ ਖੂਨ ਸੰਚਾਰ ਲੈਵਲ ਵਧਦਾ ਹੈ, ਜਿਸ ਕਾਰਨ ਬੱਚੇਦਾਨੀ ਦੇ ਮੂੰਹ ਵਿੱਚ ਲਚਕੀਲਾਪਨ ਅਤੇ ਫੈਲਾਅ ਹੁੰਦਾ ਹੈ ਅਤੇ ਜਣੇਪੇ ਦੌਰਾਨ ਘੱਟ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ, ਗਰਭ ਅਵਸਥਾ ਵਿੱਚ ਰੋਜ਼ਾਨਾ ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ।
ਖਜੂਰ ਖਾਣ ਦੇ ਫਾਇਦੇ
– ਖਜੂਰ ‘ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਅਤੇ ਸੋਡੀਅਮ ਦੀ ਘੱਟ ਮਾਤਰਾ ਹੋਣ ਕਾਰਨ ਇਹ ਸਰੀਰ ਦੇ ਨਰਵਸ ਸਿਸਟਮ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
– ਖਜੂਰ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨੂੰ ਨਿਯਮਤ ਰੂਪ ਨਾਲ ਖਾਣ ਨਾਲ ਝੁਰੜੀਆਂ ਅਤੇ ਛਾਇਆ ਦੇਰ ਨਾਲ ਆਉਂਦੀਆਂ ਹਨ।
– ਖਜੂਰ ਵਿੱਚ ਬਹੁਤ ਸਾਰੇ ਖਣਿਜ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਵਿੱਚ ਕੈਲਸ਼ੀਅਮ, ਸੇਲੇਨੀਅਮ, ਮੈਂਗਨੀਜ਼ ਅਤੇ ਕਾਪਰ ਦੀ ਮਾਤਰਾ ਵਧੇਰੇ ਹੁੰਦੀ ਹੈ।
– ਖਜੂਰ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਅੱਖਾਂ ਲਈ ਜ਼ਰੂਰੀ ਤੱਤ ਹਨ।
– ਖਜੂਰ ‘ਚ ਸ਼ੂਗਰ, ਵਿਟਾਮਿਨ ਅਤੇ ਪ੍ਰੋਟੀਨ ਹੁੰਦੇ ਹਨ ਜੋ ਭਾਰ ਵਧਾਉਣ ਦਾ ਕੰਮ ਕਰਦੇ ਹਨ।
– ਖਜੂਰ ‘ਚ ਕਾਫੀ ਮਾਤਰਾ ‘ਚ ਫਾਈਬਰ ਹੁੰਦਾ ਹੈ। ਕਬਜ਼ ਦੇ ਰੋਗੀਆਂ ਲਈ ਖਜੂਰ ਫਾਇਦੇਮੰਦ ਹੈ।