ਚੰਡੀਗੜ੍ਹ : ਦੇਸ਼ ਵਿੱਚ ਕੋਲੇ ਦੀ ਕਮੀ ਦੇ ਚਲਦੇ ਪੰਜਾਬ ਵਿੱਚ ਵੀ ਬਿਜਲੀ ਸੰਕਟ ਮੰਡਰਾ ਰਿਹਾ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਹੋ ਗਿਆ ਹੈ, ਜਿਸ ਦੇ ਚਲਦੇ ਰਾਜ ਵਿੱਚ ਛੇਵੇਂ ਥਰਮਲ ਪਲਾਂਟ ਯੂਨਿਟ ਬੰਦ ਕਰਨਾ ਪਿਆ। ਉਥੇ ਹੀ ਕੋਲੇ ਦੀ ਕਮੀ ‘ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਅੜੇ ਹੱਥੀਂ ਲੈ ਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੁੱਝ ਦਿਨਾਂ ਵਿੱਚ ਹੀ 6 ਯੂਨਿਟ ਬੰਦ ਹੋ ਗਏ। ਪੰਜਾਬ ਵਿੱਚ 4 – 4 ਘੰਟਿਆਂ ਦਾ ਕੱਟ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਸੱਚ ਵਿੱਚ ਰਾਜ ਨੂੰ ਕਾਲੇ ਸਮੇਂ ਵਿੱਚ ਖਿੱਚ ਲਿਆ ਹੈ।
Am shocked! With 6th power unit forced to close ops in few days! With its incompetence, negligence, total lack of will & filthy power games, Cong has literally pulled the state into dark times. In this day & age, Punjab doesn't deserve 4-hr #power_cuts.https://t.co/THZQGoJ9pj
— Harsimrat Kaur Badal (@HarsimratBadal_) October 11, 2021
ਤੁਹਾਨੂੰ ਦੱਸ ਦਈਏ ਕਿ ਪਾਵਰਕਾਮ ਦੇ ਸੀਐਮਡੀ ਏ.ਕੇ. ਵੇਣੂਪ੍ਰਸਾਦ ਦਾ ਕਹਿਣਾ ਹੈ ਕਿ ਸਾਨੂੰ ਲੋੜ ਅਨੁਸਾਰ ਕੋਲਾ ਨਹੀਂ ਮਿਲ ਰਿਹਾ ਹੈ। ਇਸ ਵਜ੍ਹਾ ਨਾਲ ਬਿਜਲੀ ਦੇ ਪ੍ਰੋਡਕਸ਼ਨ ਅਤੇ ਡਿਮਾਂਡ ਵਿੱਚ ਬਹੁਤ ਅੰਤਰ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 4 ਦਿਨਾਂ ਤੋਂ ਬਾਅਦ ਹਾਲਾਤ ਸੁਧਰ ਸਕਦੇ ਹਨ।