ਦੇਸ਼ ’ਚ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ’ਚ 11,451 ਲੋਕ ਕੋਰੋਨਾ ਨਾਲ ਪੀੜ੍ਹਤ ਮਿਲੇ ਹਨ, ਜਦੋਂ ਕਿ ਇਸ ਤੋਂ ਪਿਛਲੇ ਦਿਨ ਇਸੇ ਮਿਆਦ ’ਚ ਇਹ ਅੰਕੜਾ 10,853 ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 108 ਕਰੋੜ 47 ਲੱਖ 23 ਹਜ਼ਾਰ 42 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਪਿਛਲੇ 24 ਘੰਟਿਆਂ ’ਚ ਕੁੱਲ 23 ਲੱਖ 84 ਹਜ਼ਾਰ 58 ਕੋਰੋਨਾ ਟੀਕੇ ਲਾਏ ਗਏ।
ਸਿਹਤ ਮੰਤਰਾਲਾ ਅਨੁਸਾਰ 13,204 ਕੋਰੋਨਾ ਮਰੀਜ਼ ਪਿਛਲੇ 24 ਘੰਟਿਆਂ ’ਚ ਸਿਹਤਮੰਦ ਹੋ ਚੁੱਕੇ ਹਨ। ਇਸੇ ਦੌਰਾਨ 266 ਲੋਕਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋਈ ਹੈ। ਹੁਣ ਤੱਕ ਦੇਸ਼ ’ਚ 3 ਕਰੋੜ 37 ਲੱਖ 37 ਹਜ਼ਾਰ 104 ਲੋਕ ਕੋਰੋਨਾ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਦਰ 98.24 ਫੀਸਦੀ ਹੈ। ਦੇਸ਼ ’ਚ ਇਸ ਸਮੇਂ ਇਕ ਲੱਖ 42 ਹਜ਼ਾਰ 826 ਕੋਰੋਨਾ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੰਕਰਮਣ ਦਰ 0.42 ਫੀਸਦੀ ਹੈ।