ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਸਰਕਾਰੀ ਮਾਲਕੀ ਵਾਲੀ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੁਆਰਾ ਸੰਚਾਲਿਤ 13 ਹਵਾਈ ਅੱਡਿਆਂ ਨੂੰ ਮਾਰਚ 2021 ਤੱਕ ਨਿੱਜੀ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ। ਇਸ ਸੰਬੰਧ ‘ਚ ਏਏਆਈ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ ਅੱਡਿਆਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ ਜਨਤਕ ਨਿੱਜੀ ਭਾਈਵਾਲੀ (PPP) ਮਾਡਲ ‘ਤੇ ਬੋਲੀ ਲਗਾਈ ਜਾਣੀ ਹੈ।

ਬੋਲੀ ਲਈ ਅਪਣਾਏ ਜਾਣ ਵਾਲੇ ਮਾਡਲ ਪ੍ਰਤੀ ਯਾਤਰੀ ਮਾਡਲ ਦੀ ਆਮਦਨ ਹੋਵੇਗੀ। ਇਹ ਮਾਡਲ ਹਾਲ ਹੀ ਵਿੱਚ ਵਰਤਿਆ ਗਿਆ ਹੈ ਤੇ ਸਫਲ ਰਿਹਾ ਹੈ। ਜੇਵਰ ਹਵਾਈ ਅੱਡੇ ਦੀ ਵੀ ਇਸੇ ਮਾਡਲ ‘ਤੇ ਬੋਲੀ ਕੀਤੀ ਗਈ ਸੀ।

ਏਏਆਈ ਨੇ ਛੇ ਪ੍ਰਮੁੱਖ ਹਵਾਈ ਅੱਡਿਆਂ- ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਤ੍ਰਿਚੀ, ਇੰਦੌਰ, ਰਾਏਪੁਰ ਅਤੇ ਸੱਤ ਛੋਟੇ ਹਵਾਈ ਅੱਡਿਆਂ- ਝਾਰਸੁਗੁੜਾ, ਗਯਾ, ਕੁਸ਼ੀਨਗਰ, ਕਾਂਗੜਾ, ਤਿਰੂਪਤੀ, ਜਬਲਪੁਰ ਤੇ ਜਲਗਾਓਂ ਦੇ ਨਿੱਜੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੱਡੇ ਨਿਵੇਸ਼ਕਾਂ ਨੂੰ ਲੁਭਾਉਣ ਲਈ ਇਨ੍ਹਾਂ ਛੋਟੇ ਹਵਾਈ ਅੱਡਿਆਂ ਨੂੰ ਵੱਡੇ ਹਵਾਈ ਅੱਡਿਆਂ ਨਾਲ ਜੋੜਿਆ ਜਾਵੇਗਾ।

ਇਸ ਦੇ ਨਾਲ ਹੀ AAI ਦੀ ਯੋਜਨਾ ਅਨੁਸਾਰ ਝਾਰਸੁਗੁਡਾ ਹਵਾਈ ਅੱਡੇ ਨੂੰ ਭੁਵਨੇਸ਼ਵਰ ਨਾਲ ਜੋੜਿਆ ਜਾਵੇਗਾ। ਕੁਸ਼ੀਨਗਰ ਤੇ ਗਯਾ ਹਵਾਈ ਅੱਡੇ ਨੂੰ ਵਾਰਾਣਸੀ ਨਾਲ, ਕਾਂਗੜਾ ਨਾਲ ਅੰਮ੍ਰਿਤਸਰ, ਜਬਲਪੁਰ ਨੂੰ ਇੰਦੌਰ ਨਾਲ, ਜਲਗਾਓਂ ਨੂੰ ਰਾਏਪੁਰ ਨਾਲ ਤੇ ਤ੍ਰਿਚੀ ਨੂੰ ਤਿਰੂਪਤੀ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।

LEAVE A REPLY

Please enter your comment!
Please enter your name here