ਗੋਆ ‘ਚ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਪੂਰੀ ਤਿਆਰੀ ਕਰ ਲਈ ਹੈ। ਰਾਹੁਲ ਗਾਂਧੀ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਮਿਲਣ ਲਈ ਅੱਜ ਗੋਆ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਵੇਲਸਾਓ ਵਿੱਚ ਮਛੇਰਿਆਂ ਨੂੰ ਮਿਲਣਗੇ ਅਤੇ ਪਾਰਟੀ ਪੱਧਰ ਦੇ ਕਈ ਹੋਰ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ।
ਕਾਂਗਰਸ ਦੀ ਗੋਆ ਇਕਾਈ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਦੱਸਿਆ ਕਿ ਗਾਂਧੀ ਪਣਜੀ ਨੇੜੇ ਬੰਬੋਲਿਮ ਦੇ ਐਸਪੀਐਮ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਗੋਆ ਦੇ 3 ਦਿਨਾਂ ਦੌਰੇ ‘ਤੇ ਹੈ।









