ਲੁਧਿਆਣਾ : ਲੁਧਿਆਣਾ ‘ਚ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਯੂਥ ਕਾਂਗਰਸ ਦੇ ਆਗੂਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਜਿਸ ਦੌਰਾਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਖ਼ਬਰਾਂ ਮੁਤਾਬਕ ਕਾਂਗਰਸੀ ਵਰਕਰ ਅੱਜ ਘੰਟਾਘਰ ਚੌਂਕ ਵਿਖੇ ਭਾਜਪਾ ਦੇ ਦਫ਼ਤਰ ਨੂੰ ਤਾਲਾ ਲਾਉਣ ਲਈ ਪਹੁੰਚੇ ਸਨ।
ਇਸ ਦੌਰਾਨ ਭਾਜਪਾ ਵਰਕਰਾਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਹ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇੱਟਾਂ-ਰੋੜੇ ਤੱਕ ਚੱਲ ਗਏ। ਮੌਕੇ ‘ਤੇ ਪੁੱਜੀ ਪੁਲਿਸ ਫੋਰਸ ਵੱਲੋਂ ਦੋਹਾਂ ਧਿਰਾਂ ‘ਤੇ ਲਾਠੀਚਾਰਜ ਕੀਤਾ ਗਿਆ।ਫਿਲਹਾਲ ਪੁਲਿਸ ਇੱਥੇ ਹਾਲਾਤ ਨੂੰ ਕੰਟਰੋਲ ਕਰਨ ‘ਚ ਜੁੱਟੀ ਹੋਈ ਹੈ।